ਫੋਰਟ ਲਾਡਰਡੇਲ (ਅਮਰੀਕਾ), (ਭਾਸ਼ਾ) : ਕੋਪਾ ਅਮਰੀਕਾ ਦੇ ਫਾਈਨਲ ਦੌਰਾਨ ਜ਼ਖਮੀ ਹੋਏ ਲਿਓਨਿਲ ਮੇਸੀ ਆਪਣੀ ਮੇਜਰ ਲੀਗ ਸੌਕਰ ਟੀਮ ਇੰਟਰ ਮਿਆਮੀ ਲਈ ਘੱਟੋ-ਘੱਟ ਦੋ ਮੈਚ ਨਹੀਂ ਖੇਡ ਸਕਣਗੇ। ਇੰਟਰ ਮਿਆਮੀ ਦੇ ਕੋਚ ਗੇਰਾਰਡੋ ਮਾਰਟੀਨੋ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਮੇਸੀ ਦੇ ਸੱਜੇ ਗਿੱਟੇ 'ਤੇ ਸੱਟ ਲੱਗੀ ਹੈ ਅਤੇ ਉਸ ਦੀ ਫਿਟਨੈੱਸ ਦਾ ਲਗਾਤਾਰ ਮੁਲਾਂਕਣ ਕੀਤਾ ਜਾਵੇਗਾ।
ਇੰਟਰ ਮਿਆਮੀ ਬੁੱਧਵਾਰ ਰਾਤ ਨੂੰ ਟੋਰਾਂਟੋ ਐਫਸੀ ਅਤੇ ਸ਼ਨੀਵਾਰ ਰਾਤ ਨੂੰ ਸ਼ਿਕਾਗੋ ਦੀ ਮੇਜ਼ਬਾਨੀ ਕਰੇਗਾ। ਐਤਵਾਰ ਨੂੰ ਅਰਜਨਟੀਨਾ ਅਤੇ ਕੋਲੰਬੀਆ ਵਿਚਾਲੇ ਖੇਡੇ ਗਏ ਮੈਚ ਦੌਰਾਨ ਮੇਸੀ ਜ਼ਖਮੀ ਹੋ ਗਿਆ ਸੀ। ਉਸ ਨੂੰ ਕੋਪਾ ਅਮਰੀਕਾ ਦੇ ਇਸ ਫਾਈਨਲ ਮੈਚ ਵਿੱਚ 64 ਮਿੰਟ ਬਾਅਦ ਮੈਦਾਨ ਛੱਡਣਾ ਪਿਆ। ਅਰਜਨਟੀਨਾ ਨੇ ਇਹ ਮੈਚ 1-0 ਨਾਲ ਜਿੱਤ ਲਿਆ। ਅਰਜਨਟੀਨਾ ਦੇ ਸਟਾਰ ਖਿਡਾਰੀ ਨੇ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਕਿਹਾ ਕਿ ਉਸਦੀ ਤਰੱਕੀ ਚੰਗੀ ਹੈ ਅਤੇ ਉਮੀਦ ਜ਼ਾਹਰ ਕੀਤੀ ਕਿ ਉਹ ਜਲਦੀ ਹੀ ਵਾਪਸੀ ਕਰੇਗਾ।
ਪੰਜਾਬ ਐੱਫ. ਸੀ. ਨੇ 5 ਭਾਰਤੀ ਖਿਡਾਰੀਆਂ ਨੂੰ ਕੀਤਾ ਰਿਟੇਨ
NEXT STORY