ਮੁੰਬਈ- ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਆਈ. ਪੀ. ਐੱਲ. ਮੁਕਾਬਲੇ ਵਿਚ ਵੀਰਵਾਰ ਨੂੰ ਖਰਾਬ ਸ਼ੁਰੂਆਤ ਕਰਨ ਦੇ ਬਾਵਜੂਦ ਤਿਲਕ ਵਰਮਾ ਦੀ ਅਜੇਤੂ 51 ਦੌੜਾਂ ਦੀ ਸ਼ਾਨਦਾਰ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ 20 ਓਵਰਾਂ ਵਿਚ ਸੱਤ ਵਿਕਟਾਂ 'ਤੇ 155 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾ ਲਿਆ। ਤਿਲਕ ਨੇ 43 ਗੇਂਦਾਂ ਦੀ ਆਪਣੀ ਪਾਰੀ ਵਿਚ ਤਿੰਨ ਚੌਕੇ ਅਤੇ 2 ਛੱਕੇ ਲਗਾਏ। ਸੂਰਯਕੁਮਾਰ ਯਾਦਵ ਨੇ 21 ਗੇਂਦਾਂ 'ਤੇ 32 ਦੌੜਾਂ, ਰਿਤਿਕ ਸ਼ੌਕੀਨ ਨੇ 25 ਗੇਂਦਾਂ 'ਤੇ 25 ਦੌੜਾਂ ਤੇ ਕੀਰੋਨ ਪੋਲਾਰਡ ਨੇ 9 ਗੇਂਦਾਂ 'ਤੇ 14 ਦੌੜਾਂ ਬਣਾਈਆਂ।
ਇਸ ਤੋਂ ਪਹਿਲਾਂ ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ। ਮੁਕੇਸ਼ ਚੌਧਰੀ ਨੇ ਪਹਿਲੇ ਹੀ ਓਵਰ ਵਿਚ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੂੰ ਜ਼ੀਰੋ 'ਤੇ ਆਊਟ ਕਰ ਦਿੱਤਾ। ਡੇਵਾਲਡ ਬ੍ਰੇਵਿਸ ਚਾਰ ਦੌੜਾਂ ਬਣਾ ਕੇ ਤੀਜੇ ਓਵਰ ਦੀ ਆਖਰੀ ਗੇਂਦ 'ਤੇ ਚੌਧਰੀ ਦਾ ਤੀਜਾ ਸ਼ਿਕਾਰ ਬਣੇ ਪਰ ਇਸ ਤੋਂ ਬਾਅਦ ਤਿਲਕ ਵਰਮਾ ਨੇ ਅਜੇਤੂ ਅਰਧ ਸੈਂਕੜਾ ਬਣਾ ਕੇ ਮੁੰਬਈ ਨੂੰ ਸੰਭਾਲਿਆ।
ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ
ਦੋਵਾਂ ਟੀਮਾਂ ਆਈ. ਪੀ. ਐੱਲ. ਦੀਆਂ ਸਭ ਤੋਂ ਸਫ਼ਲ ਟੀਮਾਂ ’ਚੋਂ ਇਕ ਹਨ ਪਰ ਮੌਜੂਦਾ ਸੀਜ਼ਨ ’ਚ ਦੋਵਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। ਦੋਵਾਂ ਹੀ ਟੀਮਾਂ ਲਈ ਇਹ ਮੁਕਾਬਲਾ ਅਹਿਮ ਹੈ ਕਿਉਂਕਿ ਇਥੋਂ ਹਾਰਨ ਤੋਂ ਬਾਅਦ ਅੱਗੇ ਦੀ ਰਾਹ ਮੁਸ਼ਕਿਲ ਹੋ ਜਾਵੇਗੀ।
ਇਹ ਖ਼ਬਰ ਪੜ੍ਹੋ-ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ
ਹੈੱਡ ਟੂ ਹੈੱਡ
ਕੁੱਲ ਮੈਚ-32
ਚੇਨਈ-13 ਜਿੱਤਾਂ
ਮੁੰਬਈ-19 ਜਿੱਤਾਂ
ਪਿੱਚ ਰਿਪੋਰਟ
ਡੀ. ਵਾਈ. ਪਾਟਿਲ ਸਟੇਡੀਅਮ ਦੇ ਵੱਡੇ ਮੈਦਾਨ ’ਤੇ ਫੀਲਡਰਾਂ ਦੀ ਪਰਖ ਕੀਤੀ ਜਾਵੇਗੀ ਅਤੇ ਨਾਲ ਹੀ ਉਨ੍ਹਾਂ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਲਈ ਬਹੁਤ ਜ਼ਿਆਦਾ ਭੱਜ-ਦੌੜ ਕਰਨੀ ਪੈ ਸਕਦੀ ਹੈ।
ਸੰਭਾਵਿਤ ਪਲੇਇੰਗ ਇਲੈਵਨ
ਮੁੰਬਈ ਇੰਡੀਅਨਜ਼ : ਈਸ਼ਾਨ ਕਿਸ਼ਨ (ਵਿਕਟਕੀਪਰ), ਰੋਹਿਤ ਸ਼ਰਮਾ (ਕਪਤਾਨ), ਦੇਵਲਡ ਬ੍ਰੇਵਿਸ, ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਕੀਰੋਨ ਪੋਲਾਰਡ, ਡੇਨੀਅਲ ਸੈਮਸ, ਰਿਤਿਕ ਸ਼ੌਕੀਨ, ਰਿਲੇਅ ਮੇਰੇਦਿਥ, ਜੈਦੇਵ ਉਨਾਦਕਤ, ਜਸਪ੍ਰੀਤ ਬੁਮਰਾਹ
ਚੇਨਈ ਸੁਪਰ ਕਿੰਗਜ਼ : ਰੁਤੂਰਾਜ ਗਾਇਕਵਾੜ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਸ਼ਿਵਮ ਦੂਬੇ, ਐੱਮ. ਐੱਸ. ਧੋਨੀ, ਰਵਿੰਦਰ ਜਡੇਜਾ (ਕਪਤਾਨ), ਡਵੇਨ ਪ੍ਰਿਟੋਰੀਅਸ, ਡਵੇਨ ਬ੍ਰਾਵੋ, ਿਮਸ਼ੇਲ ਸੈਂਟਨਰ, ਮਹੇਸ਼ ਥੀਕਸ਼ਾਨਾ, ਮੁਕੇਸ਼ ਚੌਧਰੀ।
IPL 2022 : ਮੁੰਬਈ ਇੰਡੀਅਨਜ਼ ਦੀ ਟੀਮ 'ਤੇ ਮਧੂ ਮੱਖੀਆਂ ਦਾ ਹਮਲਾ, ਖਿਡਾਰੀਆਂ ਨੇ ਇੰਝ ਬਚਾਈ ਜਾਨ (ਵੀਡੀਓ)
NEXT STORY