ਮੁੰਬਈ– ਆਈਪੀਐੱਲ 2023 ਦਾ 69ਵਾਂ ਮੈਚ ਅੱਜ ਮੁੰਬਈ ਇੰਡੀਅਨਜ਼ (ਐੱਮਆਈ) ਤੇ ਸਨਰਾਈਜ਼ਰਜ਼ ਹੈਦਰਾਬਾਦ (ਐੱਸਆਰਐੱਚ) ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਮੁੰਬਈ ਨੇ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾਇਆ। ਮੁੰਬਈ ਦੇ ਹੁਣ 14 ਮੈਚਾਂ 'ਚ 16 ਅੰਕ ਹਨ। ਇਸ ਦੇ ਨਾਲ ਹੀ RCB ਦਾ ਮੈਚ ਬਾਕੀ ਹੈ ਜੋ ਗੁਜਰਾਤ ਟਾਈਟਨਸ ਦੇ ਖਿਲਾਫ ਹੈ। ਜੇਕਰ RCB ਇਹ ਮੈਚ ਹਾਰ ਜਾਂਦੀ ਹੈ ਤਾਂ ਮੁੰਬਈ ਪਲੇਆਫ 'ਚ ਪਹੁੰਚ ਜਾਵੇਗੀ। ਮੁੰਬਈ ਦੇ ਪ੍ਰਸ਼ੰਸਕ ਆਰਸੀਬੀ ਦੀ ਹਾਰ ਲਈ ਪ੍ਰਾਰਥਨਾ ਕਰ ਰਹੇ ਹਨ। ਆਰਸੀਬੀ ਦੇ 13 ਮੈਚਾਂ ਵਿੱਚ 14 ਅੰਕ ਹਨ, ਪਰ ਉਨ੍ਹਾਂ ਦੀ ਨੈੱਟ ਰਨ ਰੇਟ ਮੁੰਬਈ ਤੋਂ ਬਿਹਤਰ ਹੈ। ਜੇਕਰ RCB ਜਿੱਤਦਾ ਹੈ ਤਾਂ ਉਹ ਚੰਗੀ ਨੈੱਟ ਰਨ ਰੇਟ ਦੇ ਆਧਾਰ 'ਤੇ ਪਲੇ ਆਫ 'ਚ ਪਹੁੰਚ ਜਾਵੇਗਾ।
ਮੁੰਬਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ ਸ਼ਾਨਦਾਰ ਪਾਰੀ ਖੇਡੀ। ਹੈਦਰਾਬਾਦ ਨੇ ਨਿਰਧਾਰਤ 20 ਓਵਰਾਂ 'ਚ 5 ਵਿਕਟਾਂ ਦੇ ਨੁਕਸਾਨ 'ਤੇ 200 ਦੌੜਾਂ ਬਣਾਈਆਂ। ਇਸ ਤਰ੍ਹਾਂ ਹੈਦਰਾਬਾਦ ਨੇ ਮੁੰਬਈ ਨੂੰ ਜਿੱਤ ਲਈ 201 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਮੁੰਬਈ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਮੁਜ਼ਾਹਰਾ ਕੀਤਾ ਤੇ 18 ਓਵਰਾਂ 'ਚ 2 ਵਿਕਟਾਂ ਗੁਆ ਕੇ 201 ਦੌੜਾਂ ਬਣਾਈਆਂ ਤੇ 8 ਵਿਕਟਾਂ ਨਾਲ ਮੈਚ ਜਿੱਤ ਲਿਆ।
ਇਹ ਵੀ ਪੜ੍ਹੋ : IPL 2023 : ਚੇਨਈ ਪੁੱਜਿਆ ਪਲੇਅ ਆਫ 'ਚ, ਦਿੱਲੀ 'ਤੇ ਦਰਜ ਕੀਤੀ ਧਮਾਕੇਦਾਰ ਜਿੱਤ
ਹੈਦਰਾਬਾਦ ਲਈ ਮਯੰਕ ਨੇ ਅਗਰਵਾਲ ਨੇ 46 ਗੇਂਦਾਂ 'ਤੇ 8 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ ਸਭ ਤੋਂ ਵੱਧ 83 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਿਵਰਾਂਤ ਸ਼ਰਮਾ ਨੇ 47 ਗੇਂਦਾਂ 'ਚ 9 ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 69 ਦੌੜਾਂ ਬਣਾਈਆਂ। ਗਲੇਨ ਫਿਲਿਪਸ ਨੇ 1 ਦੌੜ, ਕਪਤਾਨ ਏਡਨ ਮਾਰਕਰਮ ਨੇ 13 ਦੌੜਾਂ ਤੇ ਹੈਰੀ ਬਰੁੱਕ ਨੇ 0 ਦੌੜ, ਹੈਨਰਿਕ ਕਲਾਸੇਨ ਨੇ 18 ਦੌੜਾਂ ਬਣਾਈਆਂ। ਮੁੰਬਈ ਲਈ ਕ੍ਰਿਸ ਜਾਰਡਨ ਨੇ 1, ਆਕਾਸ਼ ਮਧਵਾਲ ਨੇ 4 ਵਿਕਟਾਂ ਲਈਆਂ।
ਮੁੰਬਈ ਲਈ ਸਭ ਤੋਂ ਵੱਧ ਕੈਮਰਨ ਗ੍ਰੀਨ ਨੇ ਸਭ ਤੋ ਵੱਧ 100 ਦੌੜਾਂ ਬਣਾਈਆਂ।ਗ੍ਰੀਨ ਨੇ 47 ਗੇਂਦਾਂ 'ਚ 8 ਚੌਕੇ ਤੇ 8 ਛੱਕਿਆਂ ਦੀ ਬਦੌਲਤ 100 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ 37 ਗੇਂਦਾਂ 'ਚ 8 ਚੌਕੇ ਤੇ 1 ਛੱਕੇ ਦੀ ਮਦਦ ਨਾਲ 56 ਦੌੜਾਂ ਬਣਾਈਆਂ। ਸੂਰਯਕੁਮਾਰ ਯਾਦਵ ਨੇ 25ਦੌੜਾਂ ਤੇ ਇਸ਼ਾਨ ਕਿਸ਼ਨ ਨੇ 14 ਦੌੜਾਂ ਬਣਾਈਆਂ। ਹੈਦਰਾਬਾਦ ਲਈ ਭੁਵਨੇਸ਼ਵਰ ਕੁਮਾਰ ਨੇ 1 ਤੇ ਮਯੰਕ ਡਾਗਰ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਕੌਮਾਂਤਰੀ ਬਾਸਕਟਬਾਲ ਖਿਡਾਰਨ ਕਿਰਨ ਅਜੀਤ ਪਾਲ ਸਿੰਘ ਦਾ ਦੇਹਾਂਤ, ਖੇਡ ਮੰਤਰੀ ਮੀਤ ਹੇਅਰ ਨੇ ਪ੍ਰਗਟਾਇਆ ਦੁੱਖ
ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ
ਮੁੰਬਈ ਇੰਡੀਅਨਜ਼ : ਰੋਹਿਤ ਸ਼ਰਮਾ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਕੈਮਰਨ ਗ੍ਰੀਨ, ਸੂਰਯਕੁਮਾਰ ਯਾਦਵ, ਟਿਮ ਡੇਵਿਡ, ਨੇਹਲ ਵਢੇਰਾ, ਕ੍ਰਿਸ ਜੌਰਡਨ, ਪੀਯੂਸ਼ ਚਾਵਲਾ, ਜੇਸਨ ਬੇਹਰਨਡੋਰਫ, ਕੁਮਾਰ ਕਾਰਤਿਕੇ, ਆਕਾਸ਼ ਮਧਵਾਲ।
ਸਨਰਾਈਜ਼ਰਜ਼ ਹੈਦਰਾਬਾਦ : ਮਯੰਕ ਅਗਰਵਾਲ, ਵਿਵਰੰਤ ਸ਼ਰਮਾ, ਏਡਨ ਮਾਰਕਰਮ (ਕਪਤਾਨ), ਹੇਨਰਿਕ ਕਲਾਸੇਨ, ਹੈਰੀ ਬਰੂਕ, ਨਿਤੀਸ਼ ਰੈਡੀ, ਗਲੇਨ ਫਿਲਿਪਸ, ਸਨਵੀਰ ਸਿੰਘ, ਮਯੰਕ ਡਾਗਰ, ਭੁਵਨੇਸ਼ਵਰ ਕੁਮਾਰ, ਉਮਰਾਨ ਮਲਿਕ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਮੈਨਚੈਸਟਰ ਸਿਟੀ ਨੇ ਜਿੱਤਿਆ ਇੰਗਲਿਸ਼ ਪ੍ਰੀਮੀਅਰ ਲੀਗ ਦਾ ਖ਼ਿਤਾਬ
NEXT STORY