ਨਵੀਂ ਦਿੱਲੀ– ਆਈਪੀਐੱਲ 2023 ਦਾ 67ਵਾਂ ਮੈਚ ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ 'ਚ ਦਿੱਲੀ ਕੈਪੀਟਲਜ਼ (ਡੀਸੀ) ਤੇ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਦਰਮਿਆਨ ਖੇਡਿਆ ਖੇਡਿਆ ਗਿਆ। ਮੈਚ 'ਚ ਚੇਨਈ ਨੇ ਦਿੱਲੀ ਨੂੰ 77 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਤਰ੍ਹਾਂ ਚੇਨਈ ਹੁਣ 14 ਮੈਚਾਂ 'ਚ 17 ਅੰਕਾਂ ਨਾਲ ਪਲੇਅ ਆਫ 'ਚ ਪੁੱਜ ਗਈ ਹੈ।
ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਨਿਰਧਾਰਤ 20 ਓਵਰਾਂ 'ਚ 3 ਵਿਕਟਾਂ ਗੁਆ ਕੇ 223 ਦੌੜਾਂ ਬਣਾਈਆਂ। ਇਸ ਤਰ੍ਹਾ ਚੇਨਈ ਨੇ ਲਖਨਊ ਨੂੰ ਜਿੱਤ ਲਈ 224 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਆਈ ਦਿੱਲੀ ਦੀ ਟੀਮ ਨਿਰਧਾਰਤ 20 ਓਵਰਾਂ 'ਚ 9 ਵਿਕਟਾਂ ਗੁਆ ਕੇ 146 ਦੌੜਾਂ ਹੀ ਬਣਾ ਸਕੀ ਤੇ 77 ਦੌੜਾਂ ਦੇ ਵੱਡੇ ਫਰਕ ਨਾਲ ਮੈਚ ਹਾਰ ਗਈ।
ਇਹ ਵੀ ਪੜ੍ਹੋ : IPL 2023 'ਚ ਮੁੱਕਿਆ ਪੰਜਾਬ ਦਾ ਸਫ਼ਰ, ਜ਼ਰੂਰੀ ਮੁਕਾਬਲੇ 'ਚ ਰਾਜਸਥਾਨ ਨੇ 4 ਵਿਕਟਾਂ ਨਾਲ ਦਿੱਤੀ ਸ਼ਿਕਸਤ
ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਲਈ ਸਭ ਤੋਂ ਵੱਧ 87 ਦੌੜਾਂ ਡੇਵੋਨ ਕੋਨਵੇ ਨੇ ਬਣਾਈਆਂ। ਕੋਨਵੇ ਨੇ 52 ਗੇਂਦਾਂ 'ਚ 11 ਚੌਕੇ ਤੇ 3 ਛੱਕਿਆਂ ਦੀ ਮਦਦ ਨਾਲ ਸ਼ਾਨਦਾਰ 87 ਦੌੜਾਂ ਬਣਾਈਆਂ। ਰਿਤੂਰਾਜ ਗਾਇਕਵਾੜ ਨੇ 50 ਗੇਂਦਾਂ 'ਚ 3 ਚੌਕੇ ਤੇ 7 ਛੱਕਿਆਂ ਦੀ ਮਦਦ ਨਲ ਸ਼ਾਨਦਾਰ 79 ਦੌੜਾਂ ਬਣਾਈਆ। ਇਸ ਤੋਂ ਇਲਾਵਾ ਸ਼ਿਵਮ ਦੁਬੇ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 9 ਗੇਂਦਾਂ 'ਤੇ 22 ਦੌੜਾਂ ਬਣਾਈਆਂ। ਐੱਮਐੱਸ ਧੋਨੀ ਨੇ 5 ਦੌੜਾਂ ਤੇ ਰਵਿੰਦਰ ਜਡੇਜਾ ਨੇ 20 ਦੌੜਾਂ ਦਾ ਯੋਗਦਾਨ ਦਿੱਤਾ। ਲਖਨਊ ਲਈ ਖਲੀਲ ਅਹਿਮਦ ਨੇ 1, ਐਨਰਿਕ ਨਾਰਤਜੇ ਨੇ 1 ਤੇ ਚੇਤਨ ਸਕਾਰੀਆ ਨੇ 1 ਵਿਕਟਾਂ ਲਈਆਂ।
ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਲਈ ਸਭ ਤੋਂ ਵੱਧ 86 ਦੌੜਾਂ ਕਪਤਾਨ ਡੇਵਿਡ ਵਾਰਨਰ ਨੇ ਬਣਾਈਆਂ। ਇਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟਿੱਕ ਕੇ ਨਹੀਂ ਖੇਡ ਸਕਿਆ। ਪ੍ਰਿਥਵੀ ਸ਼ਾਹ ਨੇ 5 ਦੌੜਾਂ, ਫਿਲੀਪ ਸਾਲਟ ਨੇ 3 ਦੌੜਾਂ, ਰਿਲੀ ਰੋਸੋਵ ਨੇ 0 ਦੌੜ, ਯਸ਼ ਧੁਲ ਨੇ 13 ਦੌੜਾਂ, ਅਕਸ਼ਰ ਪਟੇਲ ਨੇ 14 ਦੌੜਾਂ, ਅਮਨ ਹਾਕਿਮ ਖਾਨ ਨੇ 7 ਦੌੜਾਂ ਬਣਾਈਆਂ। ਚੇਨਈ ਲਈ ਦੀਪਕ ਚਾਹਰ ਨੇ 3, ਤੁਸ਼ਾਰ ਦੇਸ਼ਪਾਂਡੇ ਨੇ 1, ਮਹੀਸ਼ ਥਿਕਸ਼ਾਨਾ ਨੇ 2, ਤੇ ਰਵਿੰਦਰ ਜਡੇਜਾ ਨੇ 1 ਤੇ ਮਥੀਸ਼ਾ ਪਥੀਰਾਨਾ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : TV ਦੀ ਬਜਾਏ ਮੋਬਾਈਲ ਫੋਨ ਕ੍ਰਿਕਟ ਪ੍ਰਸ਼ੰਸਕਾਂ ਦੀ ਬਣਿਆ ਪਹਿਲੀ ਪਸੰਦ
ਪਲੇਇੰਗ 11
ਚੇਨਈ ਸੁਪਰ ਕਿੰਗਜ਼ : ਡੇਵੋਨ ਕੋਨਵੇ, ਰੁਤੁਰਾਜ ਗਾਇਕਵਾੜ, ਬੇਨ ਸਟੋਕਸ, ਅੰਬਾਤੀ ਰਾਇਡੂ, ਮੋਇਨ ਅਲੀ, ਰਵਿੰਦਰ ਜਡੇਜਾ, ਸ਼ਿਵਮ ਦੁਬੇ, ਐਮਐਸ ਧੋਨੀ (ਕਪਤਾਨ ਅਤੇ ਵਿਕਟਕੀਪਰ), ਮਿਸ਼ੇਲ ਸੈਂਟਨਰ, ਦੀਪਕ ਚਾਹਰ, ਰਾਜਵਰਧਨ ਹੰਗਰਗਾਕਰ
ਦਿੱਲੀ ਕੈਪੀਟਲਜ਼ : ਡੇਵਿਡ ਵਾਰਨਰ (ਕਪਤਾਨ), ਫਿਲਿਪ ਸਾਲਟ (ਵਿਕਟਕੀਪਰ), ਰਿਲੇ ਰੋਸੋਵ, ਯਸ਼ ਧੂਲ, ਅਮਨ ਹਕੀਮ ਖਾਨ, ਅਕਸ਼ਰ ਪਟੇਲ, ਲਲਿਤ ਯਾਦਵ, ਕੁਲਦੀਪ ਯਾਦਵ, ਚੇਤਨ ਸਾਕਾਰੀਆ, ਖਲੀਲ ਅਹਿਮਦ, ਐਨਰਿਕ ਨਾਰਜੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2023 'ਚ ਮੁੱਕਿਆ ਪੰਜਾਬ ਦਾ ਸਫ਼ਰ, ਜ਼ਰੂਰੀ ਮੁਕਾਬਲੇ 'ਚ ਰਾਜਸਥਾਨ ਨੇ 4 ਵਿਕਟਾਂ ਨਾਲ ਦਿੱਤੀ ਸ਼ਿਕਸਤ
NEXT STORY