ਸਪੋਰਟਸ ਡੈਸਕ : ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਹਟਾਉਣ ਤੋਂ ਬਾਅਦ ਹੀ ਪਾਕਿਸਤਾਨ ਦੀ ਬੇਚੈਨੀ ਵਧੀ ਹੋਈ ਹੈ ਅਤੇ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਲੈ ਕੇ ਕਈ ਕ੍ਰਿਕਟ ਖਿਡਾਰੀ ਇਸ ਮਾਮਲੇ ’ਤੇ ਬੇਤੁਕਾ ਬਿਆਨ ਦੇ ਚੁੱਕੇ ਹਨ। ਤਾਜ਼ਾ ਮਾਮਲਾ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਜਾਵੇਦ ਮਿਆਂਦਾਦ ਦਾ ਹੈ ਜਿਸ ਨੇ ਇਕ ਵਿਵਾਦਤ ਬਿਆਨ ਦਿੱਤਾ ਹੈ।
ਦਰਅਸਲ, ਸੋਸ਼ਲ ਮੀਡੀਆ ’ਤੇ ਜਾਵੇਦ ਮਿਆਂਦਾਦ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ‘‘ਜਿਸ ਵਿਚ ਉਹ ਤਲਵਾਰ ਦਿਖਾਉਂਦਿਆਂ ਭਾਰਤ ਨੂੰ ਧਮਕੀ ਦੇ ਰਿਹਾ ਹੈ। ਵੀਡੀਓ ਵਿਚ ਜਾਵੇਦ ਮਿਆਂਦਾਦ ਕਹਿ ਰਿਹਾ ਹੈ, ‘ਕਸ਼ਮੀਰ ਭਰਾਓ ਫਿਕਰ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ। ਪਹਿਲਾਂ ਬੱਲੇ ਨਾਲ ਮਾਰਿਆ ਸੀ, ਹੁਣ ਇਸ ਤਲਵਾਰ ਦਾ ਇਸਤੇਮਾਲ ਕਰ ਸਕਦਾ ਹਾਂ।’’ ਇਸ ਤੋਂ ਬਾਅਦ ਜਾਵੇਦ ਮਿਆਂਦਾਦ ਇੱਥੇ ਹੀ ਨਹੀਂ ਰੁੱਕਿਆ ਅਤੇ ਉਸ ਨੇ ਅੱਗੇ ਕਿਹਾ, ‘‘ਜੇਕਰ ਮੈਂ ਬੱਲੇ ਨਾਲ ਛੱਕੇ ਮਾਰ ਸਕਦਾ ਹਾਂ ਤਾਂ ਮੈਂ ਤਲਵਾਰ ਨਾਲ ਬੰਦਾ ਕਿਉਂ ਨਹੀਂ ਮਾਰ ਸਕਦਾ।’’
ਹਾਲਾਂਕਿ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਜਾਵੇਦ ਮਿਆਂਦਾਦ ਨੇ ਇਸ ਤਰ੍ਹਾਂ ਦਾ ਧਮਕੀ ਦਿੱਤੀ ਹੈ। ਹਾਲ ਹੀ ’ਚ ਉਸ ਨੇ ਪਰਮਾਣੂ ਬੰਬ ਦੀ ਧਮਕੀ ਦਿੱਤੀ ਸੀ। ਮਿਆਂਦਾਦ ਨੇ ਕਿਹਾ ਸੀ, ‘‘ਜੇਕਰ ਤੁਹਾਡੇ ਕੋਲ ਲਾਈਸੇਂਸੀ ਹੱਥਿਆਰ ਹਨ, ਤਾਂ ਤੁਹਾਨੂੰ ਹਮਲਾ ਕਰਨਾ ਚਾਹੀਦਾ ਹੈ। ਇਹ ਹਰ ਜਗ੍ਹਾ ਨਿਯਮ ਹਨ ਕਿ ਤੁਸੀਂ ਆਪਣੇ ਬਚਾਅ ’ਚ ਮਾਰ ਸਕਦੇ ਹੋ। ਜਦੋਂ ਉਨ੍ਹਾਂ (ਭਾਰਤੀਆਂ) ਦੀਆਂ ਲਾਸ਼ਾਂ ਘਰ ਆਉਣਗੀਆਂ ਤਦ ਹੀ ਉਨ੍ਹਾਂ ਨੂੰ ਅਹਿਸਾਸ ਹੋਵੇਗਾ। ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਕਿ ਭਾਰਤ ਡਰਪੋਕ ਦੇਸ਼ ਹੈ। ਹੁਣ ਤੱਕ ਇਨ੍ਹਾਂ ਨੇ ਕੀ ਕੀਤਾ ਹੈ? ਪਰਮਾਣੂ ਬੰਬ ਅਸੀਂ ਚਲਾਉਣ ਲਈ ਰੱਖਿਆ ਹੈ। ਸਾਨੂੰ ਮੌਕਾ ਚਾਹੀਦਾ ਹੈ ਅਤੇ ਅਸੀਂ ਸਾਫ ਕਰ ਦੇਵਾਂਗੇ।’’
US Open ਤੋਂ ਹਟੇ ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ, ਮੈਚ ਵਿਚਾਲੇ ਲਿਆ ਫੈਸਲਾ
NEXT STORY