ਪੈਰਿਸ– ਟੋਕੀਓ ਓਲੰਪਿਕ ਵਿਚ ਚਾਂਦੀ ਤਮਗਾ ਜਿੱਤ ਕੇ ਕਰਣ ਮੱਲੇਸ਼ੇਵਰੀ ਤੋਂ ਅੱਗੇ ਨਿਕਲਣ ਵਾਲੀ ਮਾਰੀਬਾਈ ਚਾਨੂ ਪਿਛਲੇ ਕੁਝ ਸਮੇਂ ਤੋਂ ਸੱਟਾਂ ਨਾਲ ਜੂਝਣ ਦੇ ਬਾਵਜੂਦ ਬੁੱਧਵਾਰ ਨੂੰ ਇੱਥੇ ਪੈਰਿਸ ਓਲੰਪਿਕ ਖੇਡਾਂ ਵਿਚ ਪੋਡੀਅਮ ’ਤੇ ਪਹੁੰਚ ਕੇ ਦੋ ਓਲੰਪਿਕ ਤਮਗੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਵੇਟਲਿਫਟਰ ਬਣਨ ਦੀ ਕੋਸ਼ਿਸ਼ ਕਰੇਗੀ।
ਮੀਰਾਬਾਈ ਨੇ ਪਿਛਲੀਆਂ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਹੀ ਤਮਗਾ ਜਿੱਤ ਕੇ ਭਾਰਤ ਦਾ ਖਾਤਾ ਖੋਲ ਦਿੱਤਾ ਸੀ ਤੇ ਕਾਫੀ ਸੁਰਖੀਆਂ ਬਟੋਰੀਆਂ ਸਨ ਪਰ ਇਸ ਤੋਂ ਬਾਅਦ ਉਹ ਸੱਟਾਂ ਤੋਂ ਪ੍ਰੇਸ਼ਾਨ ਰਹੀ, ਜਿਸ ਕਾਰਨ ਪੈਰਿਸ ਓਲੰਪਿਕ ਲਈ ਚੰਗੀ ਤਰ੍ਹਾਂ ਨਾਲ ਤਿਆਰੀ ਨਹੀਂ ਕਰ ਸਕੀ।
ਟੋਕੀਓ ਓਲੰਪਿਕ ਤੋਂ ਬਾਅਦ ਉਸਦਾ ਸਰਵਸ੍ਰੇਸ਼ਠ ਪ੍ਰਦਰਸ਼ਨ ਰਾਸ਼ਟਰਮੰਡਲ ਖੇਡਾਂ 2022 ਵਿਚ ਰਿਹਾ, ਜਿੱਥੇ ਉਸ ਨੇ 201 ਕਿ. ਗ੍ਰਾ. (88 ਤੇ 113 ਕਿ. ਗ੍ਰਾ.) ਚੁੱਕਿਆ। ਉਸ ਨੇ ਟੋਕੀਓ ਵਿਚ 202 ਕਿ. ਗ੍ਰਾ. (87 ਤੇ 115 ਕਿ. ਗ੍ਰਾ.) ਭਾਰ ਚੁੱਕ ਕੇ ਚਾਂਦੀ ਤਮਗਾ ਜਿੱਤਿਆ ਸੀ। ਮੀਰਾਬਾਈ ਆਪਣੇ ਪਸੰਦੀਦਾ 49 ਕਿ. ਗ੍ਰਾ. ਭਾਰ ਵਰਗ ਵਿਚ ਚੁਣੌਤੀ ਪੇਸ਼ ਕਰੇਗੀ ਤੇ ਜੇਕਰ ਉਹ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਨੂੰ ਦੁਹਰਾਉਣ ਵਿਚ ਸਫਲ ਰਹਿੰਦੀ ਹੈ ਤਾਂ ਫਿਰ ਚਾਂਦੀ ਜਾਂ ਕਾਂਸੀ ਤਮਗਾ ਜਿੱਤ ਸਕਦੀ ਹੈ।
ਦਿਨੇਸ਼ ਕਾਰਤਿਕ ਪਾਰਲ ਰਾਇਲਜ਼ ਨਾਲ ਜੁੜਿਆ, SA 20 ਨਾਲ ਜੁੜਨ ਵਾਲਾ ਪਹਿਲਾ ਭਾਰਤੀ ਬਣਿਆ
NEXT STORY