ਸਿੰਗਾਪੁਰ- ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਸ਼ੁੱਕਰਵਾਰ ਨੂੰ ਸਿੰਗਾਪੁਰ ਵੇਟਲਿਫਟਿੰਗ ਕੌਮਾਂਤਰੀ ਪ੍ਰਤੀਯੋਗਿਤਾ 'ਚ ਸੋਨ ਤਮਗ਼ਾ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਲਈ 55 ਕਿਲੋਗ੍ਰਾਮ ਭਾਰ ਵਰਗ 'ਚ ਕੁਆਲੀਫਾਈ ਕੀਤਾ। ਪਹਿਲੀ ਪਾਰ 55 ਕਿਲੋਗ੍ਰਾਮ ਭਾਰ ਵਰਗ 'ਚ ਹਿੱਸਾ ਲੈ ਰਹੀ ਚਾਨੂ ਨੇ ਕੁਲ 191 ਕਿਲੋਗ੍ਰਾਮ (86 ਕਿਲੋਗ੍ਰਾਮ ਤੇ 105 ਕਿਲੋਗ੍ਰਾਮ) ਭਾਰ ਚੁੱਕਿਆ।
ਇਹ ਵੀ ਪੜ੍ਹੋ : IPL 2022 'ਚ ਵੱਡਾ ਬਦਲਾਅ : ਦੋ ਗਰੁੱਪ 'ਚ ਵੰਡੀਆਂ ਟੀਮਾਂ, ਜਾਣੋ ਕਿਸ ਗਰੁੱਪ 'ਚ ਹੈ ਤੁਹਾਡੀ ਪਸੰਦੀਦਾ ਟੀਮ
ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਉਹ ਸੌਖਿਆਂ ਹੀ ਪਹਿਲੇ ਸਥਾਨ 'ਤੇ ਰਹੀ। ਇਸ ਦਾ ਅੰਦਾਜ਼ਾ ਇਸ ਨਾਲ ਲਾਇਆ ਜਾ ਸਕਦਾ ਹੈ ਕਿ ਜੋ ਆਸਟਰੇਲੀਆ ਦੀ ਜੇਸਿਕਾ ਸੇਵਾਸਟੇਂਕੋ ਦੂਜੇ ਸਥਾਨ 'ਤੇ ਰਹੀ, ਉਨ੍ਹਾਂ ਨੇ ਕੁਲ 167 ਕਿਲੋਗ੍ਰਾਮ (77 ਕਿਲੋਗ੍ਰਾਮ+90 ਕਿਲੋਗ੍ਰਾਮ) ਵਜ਼ਨ ਚੁੱਕਿਆ, ਜੋ ਚਾਨੂ ਤੋਂ 24 ਕਿਲੋਗ੍ਰਾਮ ਘੱਟ ਸੀ। ਮਲੇਸ਼ੀਆ ਦੀ ਐਲੀ ਕੈਸੇਂਡਰਾ ਐਂਗਲਬਰਟ 165 ਕਿਲੋਗ੍ਰਾਮ (75 ਕਿਲੋਗ੍ਰਾਮ+90 ਕਿਲੋਗ੍ਰਾਮ ਦੀ ਸਰਵਸ੍ਰੇਸ਼ਠ ਕੋਸ਼ਿਸ਼ ਦੇ ਨਾਲ ਤੀਜੇ ਸਥਾਨ 'ਤੇ ਰਹੀ।
ਇਹ ਵੀ ਪੜ੍ਹੋ : ਰਵਿੰਦਰ ਜਡੇਜਾ 'ਤੇ ਚੜ੍ਹਿਆ 'ਪੁਸ਼ਪਾ' ਦਾ ਖ਼ੁਮਾਰ, ਵਿਕਟ ਲੈ ਕੇ ਇੰਝ ਮਨਾਇਆ ਜਸ਼ਨ (ਵੀਡੀਓ)
ਦਸੰਬਰ 'ਚ ਵਿਸ਼ਵ ਚੈਂਪੀਅਨਸ਼ਿਪ ਤੋਂ ਹਟਣ ਵਾਲੀ ਚਾਨੂ ਦੀ ਪਿਛਲੇ ਸਾਲ ਟੋਕੀਓ ਓਲੰਪਿਕ 'ਚ ਚਾਂਦੀ ਦਾ ਤਮਗ਼ਾ ਜਿੱਤਣ ਦੇ ਇਤਿਹਾਸਕ ਪ੍ਰਦਰਸ਼ਨ ਦੇ ਬਾਅਦ ਇਹ ਪਹਿਲੀ ਮੁਕਾਬਲੇਬਾਜ਼ੀ ਪ੍ਰਤੀਯੋਗਿਤਾ ਸੀ। ਇਸ 27 ਸਾਲਾ ਖਿਡਾਰੀ ਨੇ ਰਾਸ਼ਟਰਮੰਡਲ ਰੈਂਕਿੰਗ ਦੇ ਆਧਾਰ 'ਤੇ 49 ਕਿਲੋਗ੍ਰਾਮ 'ਚ ਰਾਸ਼ਟਰਮੰਡਲ ਖੇਡਾਂ ਦੇ ਲਈ ਕੁਆਲੀਫਾਈ ਕੀਤਾ ਸੀ ਪਰ ਭਾਰਤ ਦੀ ਸੋਨ ਤਮਗ਼ਾ ਜਿੱਤਣ ਦੀਆ ਸੰਭਾਵਨਾਵਾਂ ਵਧਾਉਣ ਲਈ ਚਾਨੂ ਨੇ 55 ਕਿਲੋਗ੍ਰਾਮ ਵਰਗ 'ਚ ਹਿੱਸਾ ਲੈਣ ਦਾ ਫ਼ੈਸਲਾ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਧੋਨੀ ਨੂੰ ਮਿਲਣਾ ਇਕ ਸੁਫ਼ਨੇ ਦੇ ਸੱਚ ਹੋਣ ਜਿਹਾ ਸੀ, ਉਸ ਪਲ ਨੂੰ ਕਦੀ ਨਹੀਂ ਭੁਲਾਂਗਾ : ਪਾਕਿ ਕ੍ਰਿਕਟਰ
NEXT STORY