ਸਪੋਰਟਸ ਡੈਸਕ- ਪੁਸ਼ਪਾ ਚੈਲੰਜ ਨੇ ਭਾਰਤੀ ਕ੍ਰਿਕਟ 'ਚ ਦਸਤਕ ਦੇ ਦਿੱਤੀ ਹੈ। ਲਖਨਊ ਦੇ ਸਟੇਡੀਅਮ 'ਚ ਸ਼੍ਰੀਲੰਕਾ ਦੇ ਖ਼ਿਲਾਫ਼ ਖੇਡੇ ਗਏ ਮੁਕਾਬਲੇ 'ਚ ਭਾਰਤੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਦਿਨੇਸ਼ ਚਾਂਦੀਮਲ ਦਾ ਵਿਕਟ ਲੈ ਕੇ ਇਹ ਅਸਧਾਰਨ ਜਸ਼ਨ ਮਨਾਇਆ। ਜ਼ਿਕਰਯੋਗ ਹੈ ਕਿ ਤੇਲੁਗੂ ਫਿਲਮ ਪੁਸ਼ਪਾ ਦਾ ਇਹ ਇਸ਼ਾਰਾ ਸਾਰੀ ਦੁਨੀਆ 'ਚ ਮਸ਼ਹੂਰ ਹੋ ਰਿਹਾ ਹੈ। ਇਸ 'ਤੇ ਆਸਟਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਤੇ ਅਫ਼ਗਾਨਿਸਤਾਨ ਦੇ ਰਾਸ਼ਿਦ ਖ਼ਾਨ ਇੰਸਟਾ. ਰੀਲ ਬਣਾ ਚੁੱਕੇ ਹਨ। ਭਾਰਤੀ ਕ੍ਰਿਕਟ ਬੋਰਡ ਨੇ ਇੰਸਟਾਗ੍ਰਾਮ 'ਤੇ ਜਡੇਜਾ ਦੇ ਪੁਸ਼ਪਾ ਮੂਵ ਦੀ ਇਕ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਦੀ ਇਕ ਵੀਡੀਓ ਵੀ ਇੰਸਟਾਗ੍ਰਾਮ 'ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ : ਅਲੈਗਜ਼ੈਂਡਰ ਜ਼ੇਵਰੇਵ 'ਤੇ ਲੱਗਾ 40 ਹਜ਼ਾਰ ਡਾਲਰ ਦਾ ਜੁਰਮਾਨਾ, ਪੁਰਸਕਾਰ ਰਾਸ਼ੀ ਅਤੇ ਰੈਂਕਿਗ ਅੰਕ ਵੀ ਗਵਾਏ
ਮੈਚ ਦੀ ਗੱਲ ਕੀਤੀ ਜਾਵੇ ਤਾਂ ਜਡੇਜਾ ਨੇ ਗੇਂਦਬਾਜ਼ੀ 'ਚ ਜਲਵਾ ਦਿਖਾਇਆ। ਉਨ੍ਹਾਂ ਨੇ ਚਾਰ ਓਵਰ 'ਚ ਸਿਰਫ 28 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤਾ। ਹਾਲਾਂਕਿ ਜਡੇਜਾ ਨੂੰ ਬੱਲੇਬਾਜ਼ੀ ਕਰਨ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ। ਉਹ ਚਾਰ ਗੇਂਦਾਂ 'ਚ ਤਿੰਨ ਦੌੜਾਂ ਬਣਾ ਅਜੇਤੂ ਰਹੇ। ਭਾਰਤ ਵਲੋਂ ਸਿਰਫ ਇਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਰੋਹਿਤ ਸ਼ਰਮਾ ਨੇ ਵੀ ਵੱਡੀ ਹਿਟ ਲਗਾਈ ਤੇ ਭਾਰਤੀ ਟੀਮ ਨੂੰ 2 ਵਿਕਟਾਂ ਦੇ ਨੁਕਸਾਨ 'ਤੇ 199 ਦੌੜਾਂ ਤਕ ਪਹੰਚਾ ਦਿੱਤਾ। ਇਸ਼ਾਨ ਨੇ 56 ਗੇਂਦਾਂ 'ਚ 89 ਦੌੜਾਂ ਬਣਾਈਆਂ ਜਦਕਿ ਸ਼੍ਰੇਅਸ ਅਈਅਰ ਨੇ 28 ਗੇਂਦਾਂ 'ਚ 57 ਦੌੜਾਂ ਦਾ ਯੋਗਦਾਨ ਦਿੱਤਾ। ਰੋਹਿਤ ਨੇ 32 ਗੇਂਦਾਂ 'ਚ 44 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਟੀ20 ਦੇ ਕਿੰਗ ਬਣੇ ਰੋਹਿਤ ਸ਼ਰਮਾ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਕਪਤਾਨ
ਸ਼੍ਰੀਲੰਕਾ ਖ਼ਿਲਾਫ਼ ਇਸ ਮੈਚ 'ਚ ਭਾਰਤ ਨੇ 62 ਦੌੜਾਂ ਨਾਲ ਜਿੱਤ ਹਾਸਲ ਕੀਤੀ। ਭੁਵਨੇਸ਼ਵਰ ਕੁਮਾਰ ਦੇ ਨਾਲ ਵੈਂਕਟੇਸ਼ ਨੇ ਇਸ ਦੌਰਾਨ 2-2 ਵਿਕਟਾਂ ਝਟਕਾਈਆਂ। ਸ਼੍ਰੀਲੰਕਾ ਦੀ ਟੀਮ 200 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ 6 ਵਿਕਟਾਂ ਦੇ ਨੁਕਸਾਨ 'ਤੇ 137 ਦੌੜਾ ਹੀ ਬਣਾ ਸਕੀ। ਸ਼੍ਰੀਲੰਕਾ ਵਲੋਂ ਅਸਲਾਂਕਾ ਨੇ 47 ਗੇਂਦਾਂ 'ਚ 53 ਦੌੜਾਂ ਬਣਾਈਆਂ ਜਦਕਿ ਚਮੀਰਾ ਨੇ 14 ਗੇਂਦਾਂ 'ਚ 24 ਦੌੜਾਂ ਬਣਾਈਆਂ। ਪਰ ਦੋਵੇਂ ਹੀ ਆਪਣੀ ਟੀਮ ਨੂੰ ਜਿੱਤ ਨਾ ਦਿਵਾ ਸਕੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਫੀਫਾ ਨੇ ਸਰਕਾਰ ਦੀ ਦਖ਼ਲਅੰਦਾਜ਼ੀ ਕਾਰਨ ਜ਼ਿੰਬਾਬਵੇ ਤੇ ਕੀਨੀਆ ਨੂੰ ਕੀਤਾ ਮੁਅੱਤਲ
NEXT STORY