ਕੋਲਕਾਤਾ : ਸਾਬਕਾ ਵਰਲਡ ਚੈਂਪੀਅਨ ਮੀਰਾਬਾਈ ਚਾਨੂ ਨੇ ਮੰਗਲਵਾਰ ਨੂੰ ਇੱਥੇ ਰਾਸ਼ਟਰੀ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ 49 ਕਿ.ਗ੍ਰਾ ਭਾਰ ਚੁੱਕ ਕੇ ਆਪਣਾ ਹੀ ਰਿਕਾਰਡ ਤੋੜਦਿਆਂ ਸੋਨ ਤਮਗਾ ਜਿੱਤਿਆ। ਮਣੀਪੁਰ ਦੀ ਇਸ 25 ਸਾਲਾ ਖਿਡਾਰਨ ਨੇ ਸਨੈਚ ਵਿਚ ਆਪਣੀ ਦੂਜੀ ਕੋਸ਼ਿਸ਼ ਵਿਚ 87 ਕਿ.ਗ੍ਰਾ ਭਾਰ ਚੁੱਕਿਆ ਜਦਕਿ ਕਲੀਨ ਅਤੇ ਜਰਕ ਵਿਚ 115 ਕਿ.ਗ੍ਰਾ ਦੇ ਨਾਲ ਉਸ ਨੇ ਕੁਲ 203 ਕਿ.ਗ੍ਰਾ ਭਾਰ ਚੁੱਕਿਆ। ਮੰਗਲਵਾਰ ਦੀ ਇਸ ਕੋਸ਼ਿਸ਼ ਦੇ ਨਾਲ ਵਰਲਡ ਰੈਂਕਿੰਗ ਵਿਚ ਮੀਰਾਬਾਈ ਚੀਨ ਦੀ ਜਿਆਂਗ ਹੁਈਹੁਆ (212 ਕਿ.ਗ੍ਰਾ) ਅਤੇ ਹਾਊ ਝੀਹੁਈ (211 ਕਿ.ਗ੍ਰਾ) ਅਤੇ ਕੋਰੀਆ ਦੀ ਰੀ ਸੋਂਗ ਗੁਮ (209 ਕਿ.ਗ੍ਰਾ) ਤੋਂ ਬਾਅਦ ਚੌਥੇ ਸਥਾਨ 'ਤੇ ਪਹੁੰਚ ਗਈ। ਇਸ ਤੋਂ ਪਹਿਲਾਂ ਮੀਰਾਬਾਈ ਦਾ ਰਾਸ਼ਟਰੀ ਰਿਕਾਰਡ 201 ਦਾ ਸੀ ਜੋ ਉਸ ਨੇ ਪਿਛਲੇ ਸਾਲ ਸਤੰਬਰ ਵਿਚ ਥਾਈਲੈਂਡ ਵਿਚ ਵਰਲਡ ਚੈਂਪੀਅਨਸ਼ਿਪ ਦੌਰਾਨ ਬਣਾਇਆ ਸੀ, ਜਿੱਥੇ ਉਹ ਚੌਥੇ ਸਥਾਨ 'ਤੇ ਰਹੀ ਸੀ।
ਸਿਰਫ 110 KM ਦੀ ਰਫਤਾਰ ਵਾਲਾ ਤੇਜ਼ ਗੇਂਦਬਾਜ਼ ਦਿੱਲੀ ਰਣਜੀ ਟੀਮ ਹੋਇਆ ਸ਼ਾਮਲ, ਜਾਣੋ ਪੂਰਾ ਮਾਮਲਾ
NEXT STORY