ਜਲੰਧਰ — ਬੈਲਜੀਅਮ ਦੇ ਸਟਾਰ ਫੁੱਟਬਾਲਰ ਕੇਵਿਨ ਡੀ ਬਰੂਨੋ ਦੀ ਜ਼ਿੰਦਗੀ ਵਿਚ ਜੇਕਰ ਮਾਡਲ ਮਿਸ਼ੇਲ ਲੈਕ੍ਰਿਕਸ ਨਾ ਆਉਂਦੀ ਤਾਂ ਸ਼ਾਇਦ ਉਹ ਅੱਜ ਜਿਊਂਦਾ ਨਾ ਹੁੰਦਾ। ਇਹ ਗੱਲ ਖੁਦ ਕੇਵਿਨ ਨੇ ਇਕ ਇੰਟਰਵਿਊ ਦੌਰਾਨ ਕਬੂਲੀ, ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਇਹ ਸੱਚ ਹੈ ਕਿ ਉਸਦੀ ਸਫਲਤਾ ਦੇ ਪਿੱਛੇ ਉਸਦੀ ਪਤਨੀ ਮਿਸ਼ੇਲ ਦਾ ਹੱਥ ਹੈ।
ਕੇਵਿਨ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਮਿਸ਼ੇਲ ਨੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਕਿਉਂਕਿ 2014 ਵਿਚ ਉਸ ਨੂੰ ਦੋਤਰਫਾ ਧੋਖਾ ਮਿਲਿਆ ਸੀ, ਜਦੋਂ ਉਸਦੀ ਗਰਲਫ੍ਰੈਂਡ ਕੈਰੋਲਿਨ ਲਿਜਨ ਨੇ ਉਸਦੇ ਟੀਮ ਮੇਟ ਥਿਬਾਲਟ ਕਰਟਾਈਸ ਨਾਲ ਚੋਰੀ-ਚੋਰੀ ਰਿਸ਼ਤਾ ਬਣਾ ਲਿਆ। ਮੇਰੇ ਕਰੀਬੀ ਦੋ ਲੋਕ ਮੇਰੇ ਨਾਲ ਅਜਿਹਾ ਕਰਨਗੇ, ਇਸਦੀ ਮੈਨੂੰ ਉਮੀਦ ਨਹੀਂ ਸੀ। ਉਸ ਸਮੇਂ ਮੈਂ ਕਾਫੀ ਨਿਰਾਸ਼ ਸੀ। ਇਸ ਦੌਰਾਨ ਮੇਰੀ ਜ਼ਿੰਦਗੀ ਵਿਚ ਮਿਸ਼ੇਲ ਦੀ ਐਂਟਰੀ ਹੋਈ। ਮਿਸ਼ੇਲ ਨੇ ਨਾ ਸਿਰਫ ਮੈਨੂੰ ਸੰਭਾਲਿਆ ਸਗੋਂ ਉਸ ਮੁਸ਼ਕਲ ਦੌਰ ਤੋਂ ਉਭਰਨ ਵਿਚ ਮੇਰੀ ਮਦਦ ਕੀਤੀ। ਜ਼ਿਕਰਯੋਗ ਹੈ ਕਿ ਕੇਵਿਨ ਤੇ ਮਿਸ਼ੇਲ ਨੇ 2016 ਵਿਚ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ ਕੇਵਿਨ ਨੇ ਪੈਰਿਸ ਦੇ ਐਫਿਲ ਟਾਵਰ ਸਾਹਮਣੇ ਮਿਸ਼ੇਲ ਨੂੰ ਵਿਆਹ ਲਈ ਪ੍ਰੋਪਜ਼ ਕੀਤਾ ਸੀ। ਫੀਫਾ ਵਿਸ਼ਵ ਕੱਪ ਦੌਰਾਨ ਵੀ ਮਿਸ਼ੇਲ ਨੇ ਸਟੇਡੀਅਮ ਆਪਣੇ ਹੁਸਨ ਦੇ ਖੂਬ ਜਲਵੇ ਬਿਖੇਰੇ ਸਨ।
4 ਸਾਲ ਪੁਰਾਣੀ ਲੜੀ ਭੁੱਲ ਚੁੱਕੈ ਵਿਰਾਟ : ਕੋਚ
NEXT STORY