ਬਾਸੇਟੇਰੇ- ਕਪਤਾਨ ਟੀਗ ਵਾਅਲੀ ਦੇ ਅਜੇਤੂ ਸੈਂਕੜੇ ਤੇ ਏਡਨ ਕਾਹਿਲ ਦੇ ਆਲਰਾਊਂਡਰ ਪ੍ਰਦਰਸ਼ਨ ਦੀ ਮਦਦ ਨਾਲ ਆਸਟਰੇਲੀਆ ਨੇ ਅੰਡਰ-19 ਵਿਸ਼ਵ ਕੱਪ ਦੇ ਗਰੁੱਪ-ਡੀ ਮੈਚ ਵਿਚ ਸਕਾਟਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਕਾਟਲੈਂਡ ਦੇ ਚਾਰਲੀ ਟੀਅਰ (54), ਥਾਮਸ ਮੈਕਿਨਟੋਸ਼ (54) ਤੇ ਓਲੀਵਰ ਡੇਵਿਡਸਨ (33) ਦੀਆਂ ਸ਼ਾਨਦਾਰ ਪਾਰੀਆਂ ਦੀ ਮਦਦ ਨਾਲ 8 ਵਿਕਟਾਂ 'ਤੇ 236 ਦੌੜਾਂ ਬਣਾਈਆਂ।
ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਵੱਡੀ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਪਹੁੰਚਿਆ ਭਾਰਤ
ਆਸਟਰੇਲੀਆ ਵਲੋਂ ਕਾਹਿਲ ਤੇ ਵਿਲੀਅਮ ਸਾਲਜਮੈਨ ਨੇ 2-2 ਵਿਕਟਾਂ ਹਾਸਲ ਕੀਤੀਆਂ। ਆਸਟਰੇਲੀਆ ਨੇ ਇਸ ਦੇ ਜਵਾਬ ਵਿਚ 39.3 ਓਵਰਾਂ 'ਚ ਤਿੰਨ ਵਿਕਟਾਂ 'ਤੇ 240 ਦੌੜਾਂ ਬਣਾ ਕੇ ਆਪਣੀ ਦੂਜੀ ਜਿੱਤ ਦਰਜ ਕੀਤੀ। ਵਾਅਲੀ ਨੇ 115 ਗੇਂਦਾਂ ਵਿਚ 8 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਅਜੇਤੂ 101 ਦੌੜਾਂ ਬਣਾਈਆਂ। ਵਾਅਲੀ ਨੇ ਕੈਂਪਬੇਲ ਕੈਲਾਵੇ (47) ਦੇ ਨਾਲ ਪਹਿਲੇ ਵਿਕਟ ਦੇ ਲਈ 101 ਦੌੜਾਂ ਜੋੜ ਕੇ ਟੀਮ ਨੂੰ ਵਧੀਆ ਸ਼ੁਰੂਆਤ ਦਿੱਤੀ। ਉਨ੍ਹਾਂ ਨੇ ਕਾਹਿਲ ਦੇ ਨਾਲ ਦੂਜੇ ਵਿਕਟ ਦੇ ਲਈ 98 ਦੌੜਾਂ ਦੀ ਸਾਂਝੇਦਾਰੀ ਕੀਤੀ। ਕਾਹਿਲ ਨੇ 45 ਗੇਂਦਾਂ 'ਤੇ 72 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਵਿਚ ਸੱਤ ਚੌਕੇ ਤੇ ਚਾਰ ਛੱਕੇ ਸ਼ਾਮਲ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅੰਡਰ-19 ਵਿਸ਼ਵ ਕੱਪ : ਵੱਡੀ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਪਹੁੰਚਿਆ ਭਾਰਤ
NEXT STORY