ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕੇਂਦਰੀ ਖੇਡ ਮੰਤਰੀ ਡਾ. ਮਨਸੁਖ ਮਾਂਡਵੀਆ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ ਗਿਆ ਇਕ ਲੇਖ ਸਾਂਝਾ ਕੀਤਾ ਜਿਸ ਵਿਚ ਪਿਛਲੇ 11 ਸਾਲਾਂ ਵਿਚ ਦੇਸ਼ ਵਿਚ ਖੇਡ ਬੁਨਿਆਦੀ ਢਾਂਚੇ ਦੇ ਵਿਸਥਾਰ ਨੂੰ ਉਜਾਗਰ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਪਿਛਲੇ 11 ਸਾਲਾਂ ਦੌਰਾਨ ਭਾਰਤ ਦੇ ਖੇਡ ਬੁਨਿਆਦੀ ਢਾਂਚੇ ਦੇ ਵਿਸਥਾਰ ਨੂੰ ਉਜਾਗਰ ਕਰਨ ਵਾਲੇ ਲੇਖ ਸਾਂਝੇ ਕੀਤੇ ਅਤੇ ਕਿਹਾ ਕਿ ਇਹ ਤਬਦੀਲੀ ਭਾਰਤ ਨੂੰ ਇਕ ਵਿਸ਼ਵ ਪੱਧਰੀ ਖੇਡ ਮਹਾਸ਼ਕਤੀ ਬਣਨ ਵੱਲ ਲੈ ਜਾਂਦੀ ਹੈ।
ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਪਰ ਡਾ. ਮਾਂਡਵੀਆ ਵੱਲੋਂ ਕੀਤੀ ਗਈ ਇਕ ਪੋਸਟ ਦੇ ਜਵਾਬ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ,‘‘ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਗੱਲ ’ਤੇ ਚਾਨਣਾ ਪਾਇਆ ਹੈ ਕਿ ਕਿਵੇਂ ਪਿਛਲੇ 11 ਸਾਲਾਂ ਵਿਚ ਭਾਰਤ ਦੇ ਖੇਡ ਬੁਨਿਆਦੀ ਢਾਂਚੇ ਦਾ ਬੇਮਿਸਾਲ ਪੱਧਰ ’ਤੇ ਵਿਸਥਾਰ ਹੋਇਆ ਹੈ। ਨੌਜਵਾਨਾਂ ਦੇ ਕੇਂਦਰ ਵਿਚ ਹੋਣ ਦੇ ਨਾਲ ਇਹ ਤਬਦੀਲੀ ਭਾਰਤ ਨੂੰ ਇਕ ਵਿਸ਼ਵ ਪੱਧਰੀ ਖੇਡ ਮਹਾਸ਼ਕਤੀ ਬਣਨ ਵੱਲ ਲੈ ਜਾ ਰਿਹਾ ਹੈ।’’
ਵਿਰਾਟ ਕੋਹਲੀ ਨੇ ਕ੍ਰਿਸਟੀਆਨੋ ਰੋਨਾਲਡੋ ਨੂੰ ਛੱਡਿਆ ਪਿੱਛੇ, ਇਸ ਮਾਮਲੇ 'ਚ ਨਿਕਲੇ ਸਭ ਤੋਂ ਅੱਗੇ
NEXT STORY