ਮੋਹਾਲੀ (ਪਰਦੀਪ)- ਚੰਡੀਗੜ੍ਹ ਵਿਖੇ ਖ਼ੁਦ ਨੂੰ ਏ. ਡੀ. ਜੀ. ਪੀ. ਦੱਸ ਕੇ ਜਲੰਧਰ ਦੀ ਇਕ ਟਰੈਵਲ ਏਜੰਟ ਕੰਪਨੀ ਦੇ ਸੰਚਾਲਕ ਨੂੰ 5.75 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦੋਸ਼ੀ ਅਤੇ ਉਸ ਦੇ ਸਾਥੀ ਨੂੰ ਥਾਣਾ ਫੇਜ਼-8 ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਮ੍ਰਿਅੰਕ ਅਤੇ ਉਸ ਦੇ ਸਾਥੀ ਰਾਘਵ ਵਾਸੀ ਫਰੀਦਾਬਾਦ ਵਜੋਂ ਹੋਈ ਹੈ। ਪੁਲਸ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁੱਖ ਦੋਸ਼ੀ ਮ੍ਰਿਅੰਕ ਨੇ ਕ੍ਰਿਕਟਰ ਰਿਸ਼ਭ ਪੰਤ ਨਾਲ ਵੀ ਕਰੋੜਾਂ ਰੁਪਏ ਦੀ ਠੱਗੀ ਮਾਰੀ ਸੀ। ਪੁਲਸ ਨੇ ਮੁਲਜ਼ਮਾਂ ਨੂੰ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਸ਼੍ਰੀਲੰਕਾ 'ਚ ਹੋਵੇਗੀ ਪਾਕਿਸਤਾਨ vs ਅਫਗਾਨਿਸਤਾਨ ਵਨਡੇ ਸੀਰੀਜ਼, ਇਸ ਤਾਰੀਖ਼ ਨੂੰ ਹੋਵੇਗੀ ਸ਼ੁਰੂਆਤ
ਪੁਲਸ ਦੀ ਮੁੱਢਲੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਆਪਣੇ ਉੱਚੇ ਰੁਤਬੇ ਕਾਰਨ ਲੋਕਾਂ ਨਾਲ ਠੱਗੀ ਮਾਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਰਿਮਾਂਡ ਦੌਰਾਨ ਪੁਲਸ ਪਤਾ ਲਗਾਏਗੀ ਕਿ ਮੁਲਜ਼ਮਾਂ ਨੇ ਹੁਣ ਤਕ ਕਿੰਨੇ ਲੋਕਾਂ ਨਾਲ ਇਸ ਤਰ੍ਹਾਂ ਠੱਗੀ ਮਾਰੀ ਹੈ। ਐੱਸ. ਪੀ. ਸਿਟੀ ਏ. ਐੱਸ. ਔਲਖ ਅਤੇ ਡੀ. ਐੱਸ. ਪੀ. ਸਿਟੀ-2 ਹਰਸਿਮਰਨ ਸਿੰਘ ਬੱਲ ਦੀ ਨਿਗਰਾਨੀ ਹੇਠ ਫੇਜ਼-8 ਥਾਣੇ ਦੇ ਇੰਚਾਰਜ ਇੰਸਪੈਕਟਰ ਹਿੰਮਤ ਸਿੰਘ ਦੀ ਟੀਮ ਨੇ ਮੁਲਜ਼ਮ ਨੂੰ ਕਾਬੂ ਕੀਤਾ ਹੈ।
ਘਟਨਾ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਗਿਆ
ਐੱਸ. ਐੱਸ. ਪੀ. ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਜਲੰਧਰ ਸਥਿਤ ਟ੍ਰੈਵਲ ਏਜੰਟ ਕੰਪਨੀ ਦੇ ਸੰਚਾਲਕ ਵਿਜੇ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਨੂੰ ਬੀਤੇ ਦਿਨੀਂ ਇਕ ਮੋਬਾਈਲ ਨੰਬਰ ਤੋਂ ਫ਼ੋਨ ਆਇਆ ਸੀ। ਫੋਨ ਕਰਨ ਵਾਲੇ ਨੇ ਆਪਣੀ ਪਛਾਣ ਏ. ਡੀ. ਜੀ. ਪੀ. ਚੰਡੀਗਡ਼੍ਹ ਵਜੋਂ ਦੱਸੀ। ਆਲੋਕ ਕੁਮਾਰ ਨੇ ਦੱਸਿਆ ਕਿ ਉਸ ਨੇ ਚੰਡੀਗਡ਼੍ਹ ਤੋਂ ਮੁੰਬਈ, ਹੈਦਰਾਬਾਦ ਤੋਂ ਚੰਡੀਗੜ੍ਹ, ਕੋਲਕਾਤਾ ਤੋਂ ਚੰਡੀਗੜ੍ਹ, ਚੰਡੀਗੜ੍ਹ ਤੋਂ ਕੋਲਕਾਤਾ ਲਈ ਹਵਾਈ ਟਿਕਟਾਂ ਬੁੱਕ ਕਰਵਾਉਣੀਆਂ ਹਨ, ਸਾਥੀ ਲਈ ਹੋਟਲ ਵੀ ਬੁੱਕ ਕਰਨਾ ਹੈ। ਇਸ ’ਤੇ ਉਨ੍ਹਾਂ ਦੀ ਕੰਪਨੀ ਨੇ ਉਨ੍ਹਾਂ ਦੀਆਂ ਸਾਰੀਆਂ ਹਵਾਈ ਟਿਕਟਾਂ ਬੁੱਕ ਕਰਵਾ ਦਿੱਤੀਆਂ ਅਤੇ ਉਨ੍ਹਾਂ ਦੇ ਮੋਹਾਲੀ ਅਤੇ ਦਿੱਲੀ ਦੇ ਹੋਟਲ ਵੀ ਬੁੱਕ ਕਰਵਾਏ, ਜਿਸ ਦਾ ਕੁੱਲ ਬਿੱਲ 4 ਲੱਖ 51 ਹਜ਼ਾਰ 427 ਰੁਪਏ ਸੀ। ਇਸ ਤੋਂ ਬਾਅਦ ਉਸ ਵਿਅਕਤੀ ਨੇ ਆਪਣੇ ਇਕ ਵਿਅਕਤੀ ਨੂੰ ਵਿਜੇ ਕੋਲ ਭੇਜਿਆ ਅਤੇ ਉਸ ਤੋਂ 50 ਹਜ਼ਾਰ ਰੁਪਏ ਵੀ ਲੈ ਲਏ। ਇਸ ਤਰ੍ਹਾਂ ਉਕਤ ਵਿਅਕਤੀ ਨੇ ਵਿਜੇ ਨਾਲ ਕੁੱਲ 5 ਲੱਖ 75 ਹਜ਼ਾਰ 427 ਰੁਪਏ ਦੀ ਠੱਗੀ ਮਾਰੀ।
ਇਹ ਵੀ ਪੜ੍ਹੋ- 'ਜ਼ਿਆਦਾ ਪੈਸਾ ਮਿਲਣ 'ਤੇ ਘਮੰਡ ਵੀ ਆ ਜਾਂਦਾ ਹੈ', ਕਪਿਲ ਦੇਵ ਨੇ ਭਾਰਤੀ ਕ੍ਰਿਕਟ ਟੀਮ ਨੂੰ ਸੁਣਾਈ ਖਰੀ-ਖਰੀ
ਹਾਈ ਪ੍ਰੋਫਾਈਲ ਪੇਸ਼ ਕਰ ਕੇ ਕਰਦਾ ਸੀ ਧੋਖਾਦੇਹੀ
ਪੁਲਸ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਮ੍ਰਿਅੰਕ ਬਹੁਤ ਚਲਾਕ ਹੈ। ਜਿਹੜੇ ਵਿਅਕਤੀ ਨਾਲ ਠੱਗੀ ਮਾਰਨੀ ਹੈ, ਪਹਿਲਾਂ ਉਹ ਉਸ ਦੇ ਕਾਰੋਬਾਰ ਬਾਰੇ ਡੂੰਘਾਈ ਨਾਲ ਜਾਣਕਾਰੀ ਹਾਸਲ ਕਰਦਾ ਹੈ। ਇਸ ਤੋਂ ਬਾਅਦ ਕਿਸੇ ਨਾ ਕਿਸੇ ਬਹਾਨੇ ਉਸ ਵਿਅਕਤੀ ਨਾਲ ਸੰਪਰਕ ਕਰਦਾ ਹੈ ਅਤੇ ਆਪਣੇ ਆਪ ਨੂੰ ਉਸ ਲਈ ਬਹੁਤ ਲਾਭਦਾਇਕ ਵਿਅਕਤੀ ਵਜੋਂ ਪੇਸ਼ ਕਰਦਾ ਹੈ। ਉਸ ਵਿਅਕਤੀ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਜਾਂ ਆਪਣਾ ਜਾਅਲੀ ਰੂਪ ਦਿਖਾ ਕੇ ਮੋਟੀ ਰਕਮ ਦੀ ਠੱਗੀ ਮਾਰਨ ਦੀ ਵਾਰਦਾਤ ਨੂੰ ਅੰਜਾਮ ਦਿੰਦਾ ਹੈ। ਜਾਂਚ ’ਚ ਸਾਹਮਣੇ ਆਇਆ ਕਿ ਉਹ ਸਿਰਫ਼ ਦਿਖਾਵੇ ਲਈ ਇਸ ਤਰ੍ਹਾਂ ਲੋਕਾਂ ਨਾਲ ਧੋਖਾਦੇਹੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਖ਼ਿਲਾਫ਼ ਟੀ20 ਸੀਰੀਜ਼ ਲਈ ਵੈਸਟਇੰਡੀਜ਼ ਟੀਮ ਦੀ ਘੋਸ਼ਣਾ, ਇਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
NEXT STORY