ਨਵੀਂ ਦਿੱਲੀ— ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ ਨੇ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦੇ ਨਾਲ ਖਿੱਚੀ ਇਕ ਤਸਵੀਰ ਟਵਿੱਟਰ 'ਤੇ ਸ਼ੇਅਰ ਕੀਤੀ ਹੈ। ਕੈਫ ਨੇ ਇਸ ਤਸਵੀਰ 'ਚ ਖੁਦ ਨੂੰ ਸੁਦਾਮਾ ਅਤੇ ਸਚਿਨ ਨੂੰ 'ਭਗਵਾਨ ਕ੍ਰਿਸ਼ਨ' ਦੱਸਿਆ ਹੈ। ਉੱਤਰ ਪ੍ਰਦੇਸ਼ ਦੇ ਸਾਬਕਾ ਕਪਤਾਨ ਕੈਫ ਨੇ ਤਸਵੀਰ ਦੇ ਨਾਲ ਕੈਪਸ਼ਨ 'ਚ ਲਿਖਿਆ, ''ਭਗਵਾਨ ਕ੍ਰਿਸਨ ਦੇ ਨਾਲ ਮੇਰਾ ਸੁਦਾਮਾ ਪਲ'। ਕੈਫ ਦੇ ਟਵੀਟ 'ਤੇ ਉਨ੍ਹਾਂ ਦੀ ਕਾਫੀ ਸ਼ਲਾਘਾ ਹੋ ਰਹੀ ਹੈ।
ਜੁਲਾਈ 2018 'ਚ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਕੈਫ ਨੂੰ ਭਾਰਤ ਦੇ ਬਿਹਤਰੀਨ ਫੀਲਡਰਾਂ 'ਚ ਗਿਣਿਆ ਜਾਂਦਾ ਹੈ। ਉਨ੍ਹਾਂ ਨੇ ਜੁਲਾਈ 2002 ਨੂੰ ਨੈਟਵੇਸਟ ਟਰਾਫੀ ਦੇ ਫਾਈਨਲ 'ਚ ਇੰਗਲੈਂਡ ਦੇ ਖਿਲਾਫ ਮੈਚ ਜੇਤੂ ਪਾਰੀ ਖੇਡੀ ਸੀ ਅਤੇ ਭਾਰਤ ਨੂੰ ਸੀਰੀਜ਼ ਜਿਤਾਉਣ 'ਚ ਅਹਿਮ ਭੂਮਿਕਾ ਅਦਾ ਕੀਤੀ ਸੀ। ਕੈਫ ਦੇ ਨਾਂ 125 ਵਨ-ਡੇ 'ਚ 2753 ਦੌੜਾਂ ਦਰਜ ਹਨ। ਜਦਕਿ ਟੈਸਟ ਮੈਚਾਂ ਦੀਆਂ 13 ਪਾਰੀਆਂ 'ਚ ਉਨ੍ਹਾਂ ਨੇ 324 ਦੌੜਾਂ ਬਣਾਈਆਂ ਹਨ, ਜਿਸ 'ਚ ਇਕ ਸੈਂਕੜਾ ਵੀ ਸ਼ਾਮਲ ਹੈ।
ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਕੈਫ ਦੀ ਸ਼ਲਾਘਾ :-
ਕਾਰਤਿਕ ਵੇਂਕਟਰਮਨ ਦਿੱਲੀ ਓਪਨ ਸ਼ਤਰੰਜ 'ਚ ਸਾਂਝੇ ਤੌਰ 'ਤੇ ਚੋਟੀ 'ਤੇ
NEXT STORY