ਸਪੋਰਟਸ ਡੈਸਕ: ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਦਾ ਆਪਣੀ ਪਤਨੀ ਨਾਲ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਇਸ ਵਿਚਾਲੇ ਹੁਣ ਉਨ੍ਹਾਂ ਦੀ ਪਤਨੀ ਨੇ ਸੁਪਰੀਮ ਕੋਰਟ ਦਾ ਖੜਕਾਇਆ ਹੈ। ਮੁਹੰਮਦ ਸ਼ਮੀ ਦੀ ਪਤਨੀ ਨੇ ਕਲਕੱਤਾ ਹਾਈ ਕੋਰਟ ਦੇ 28 ਮਾਰਚ ਦੇ ਉਸ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ ਜਿਸ ਵਿਚ ਅਲੀਪੁਰ ਦੇ ਸੈਸ਼ਨ ਕੋਰਟ ਦੇ ਗ੍ਰਿਫ਼ਤਾਰੀ 'ਤੇ ਰੋਕ ਦੇ ਹੁਕਮ ਨੂੰ ਹਾਈ ਕੋਰਟ ਨੇ ਬਰਕਰਾਰ ਰੱਖਿਆ ਸੀ।
ਇਹ ਖ਼ਬਰ ਵੀ ਪੜ੍ਹੋ - ਹੁਣ GST ਦੇ ਘੇਰੇ 'ਚ ਆਵੇਗੀ ਆਨਲਾਈਨ ਗੇਮਿੰਗ! ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦਿੱਤੇ ਸੰਕੇਤ
ਪਟੀਸ਼ਨ ਮੁਤਾਬਕ ਸ਼ਮੀ 'ਤੇ CrPC ਦੀ ਧਾਰਾ 498A ਤੇ 354 ਤਹਿਤ ਦਰਜ ਮਾਮਲੇ ਵਿਚ 29 ਅਗਸਤ 2019 ਨੂੰ ਮੈਜਸਿਟ੍ਰੇਟ ਕੋਰਟ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਉਕਤ ਹੁਕਮ ਨੂੰ ਸ਼ਮੀ ਨੇ ਸੈਸ਼ਨ ਕੋਰਟ ਵਿਚ ਚੁਣੌਤੀ ਦਿੱਤੀ ਸੀ। ਜਿੱਥੇ ਸੈਸ਼ਨ ਕੋਰਟ ਨੇ ਮੈਜੀਸਟ੍ਰੇਟ ਕੋਰਟ ਦੇ ਹੁਕਮ 'ਤੇ ਰੋਕ ਲਗਾ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਕੋਹਲੀ ਬਨਾਮ ਗੰਭੀਰ: ਬਹਿਸਬਾਜ਼ੀ ਦੌਰਾਨ ਹੋਈਆਂ ਸੀ ਇਹ ਗੱਲਾਂ; ਟੀਮ ਦੇ ਮੈਂਬਰ ਨੇ ਦੱਸ ਦਿੱਤੀ 'ਕੱਲੀ-'ਕੱਲੀ ਗੱਲ
ਇਸ ਤੋਂ ਬਾਅਦ ਸੈਸ਼ਨ ਕੋਰਟ ਦੇ ਹੁਕਮ ਨੂੰ ਸ਼ਮੀ ਦੀ ਪਤਨੀ ਨੇ ਕਲਕੱਤਾ ਹਾਈ ਕੋਰਟ ਵਿਚ ਚੁਣੌਤੀ ਦਿੱਤੀ। ਜਿੱਥੇ ਕਲਕੱਤਾ ਹਾਈ ਕੋਰਟ ਨੇ ਸੈਸ਼ਨ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਿਆ। ਹੁਣ ਕਲਕੱਤਾ ਹਾਈ ਕੋਰਟ ਦੇ ਇਸ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ। ਦੱਸ ਦੇਈਏ ਕਿ ਮੁਹੰਮਦ ਸ਼ਮੀ ਦੀ ਪਤਨੀ ਵੱਲੋਂ ਉਨ੍ਹਾਂ ਉੱਪਰ ਦਾਜ-ਦਹੇਜ ਲਈ ਤੰਗ ਕਰਨ ਤੇ ਹੋਰ ਕੁੜੀਆਂ ਨਾਲ ਨਾਜਾਇਜ਼ ਸਬੰਧ ਰੱਖਣ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
IPL 2023: ਸ਼ਮੀ ਦੀ ਜ਼ਬਰਦਸਤ ਗੇਂਦਬਾਜ਼ੀ 'ਤੇ ਭਾਰੀ ਪਿਆ ਅਮਾਨ ਦਾ ਅਰਧ ਸੈਂਕੜਾ, DC ਨੇ GT ਨੂੰ ਹਰਾਇਆ
NEXT STORY