ਰਾਂਚੀ- ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ਼ ਨਿਊਜ਼ੀਲੈਂਡ ਦੇ ਵਿਰੁੱਧ 3 ਮੈਚਾਂ ਦੀ ਟੀ-20 ਸੀਰੀਜ਼ ਦੇ ਸ਼ੁਰੂਆਤੀ ਮੈਚ ਵਿਚ ਫੀਲਡਿੰਗ ਦੇ ਦੌਰਾਨ ਖੱਬੇ ਹੱਥ 'ਚ ਸੱਟ ਲਗਾ ਬੈਠੇ ਸਨ, ਜਿਸ ਦੇ ਕਾਰਨ ਉਨ੍ਹਾਂ ਨੂੰ ਸ਼ੁੱਕਰਵਾਰ ਦੂਜੇ ਟੀ-20 ਮੈਚ ਤੋਂ ਬਾਹਰ ਰੱਖਣਾ ਪਿਆ। ਚੋਣ ਦੇ ਲਈ ਸਿਰਾਜ਼ ਦੇ ਅਣਉਪਲੱਬਧ ਕਾਰਨ ਹਰਸ਼ਲ ਪਟੇਲ ਨੂੰ ਡੈਬਿਊ ਕਰਨ ਦਾ ਮੌਕਾ ਮਿਲਿਆ।
ਇਹ ਖਬਰ ਪੜ੍ਹੋ- BAN v PAK : ਪਾਕਿਸਤਾਨ ਦੀ ਬੰਗਲਾਦੇਸ਼ 'ਤੇ ਰੋਮਾਂਚਕ ਜਿੱਤ
ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਬੋਰਡ) ਨੇ ਇਕ ਬਿਆਨ ਵਿਚ ਕਿਹਾ ਕਿ- ਜੈਪੁਰ 'ਚ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ 'ਚ ਆਪਣੀ ਗੇਂਦਬਾਜ਼ੀ 'ਤੇ ਫੀਲਡਿੰਗ ਦੇ ਦੌਰਾਨ ਸਿਰਾਜ਼ ਦੇ ਖੱਬੇ ਹੱਥ ਦੀਆਂ ਉਂਗਲੀਆਂ ਦੇ ਵਿਚ ਸੱਟ ਲੱਗ ਗਈ ਸੀ। ਬੀ. ਸੀ. ਸੀ. ਆਈ. ਦੀ ਮੈਡੀਕਲ ਟੀਮ ਉਸਦੀ ਪ੍ਰਗਤੀ 'ਤੇ ਨਜ਼ਰ ਰੱਖ ਰਹੀ ਹੈ। ਭਾਰਤ ਨੇ ਪਹਿਲੇ ਟੀ-20 ਮੈਚ ਵਿਚ ਪੰਜ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ, ਜਿਸ 'ਚ ਸਿਰਾਜ਼ ਨੇ ਚਾਰ ਓਵਰਾਂ ਵਿਚ 39 ਦੌੜਾਂ ਦਿੱਤੀਆਂ ਸਨ ਤੇ ਇਕ ਵਿਕਟ ਹਾਸਲ ਕੀਤੀ ਸੀ।
ਇਹ ਖਬਰ ਪੜ੍ਹੋ- ਗੁਪਟਿਲ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ, ਬਣੇ ਨੰਬਰ 1 ਬੱਲੇਬਾਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਗੁਪਟਿਲ ਨੇ ਤੋੜਿਆ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ, ਬਣੇ ਨੰਬਰ 1 ਬੱਲੇਬਾਜ਼
NEXT STORY