ਢਾਕਾ- ਸ਼ਾਦਾਬ ਖਾਨ (ਅਜੇਤੂ 21) ਤੇ ਮੁਹੰਮਦ ਨਵਾਜ਼ (ਅਜੇਤੂ 18) ਦੇ 2-2 ਛੱਕਿਆਂ ਦੀ ਬਦੌਲਤ ਪਾਕਿਸਤਾਨ ਨੇ ਬੰਗਲਾਦੇਸ਼ ਨੂੰ ਪਹਿਲੇ ਟੀ-20 ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਚਾਰ ਗੇਂਦਾਂ ਰਹਿੰਦੇ ਹੋਏ 4 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ ਹਸਨ ਅਲੀ (22 ਦੌੜਾਂ 'ਤੇ ਤਿੰਨ ਵਿਕਟਾਂ) ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਬੰਗਲਾਦੇਸ਼ ਨੂੰ ਪਹਿਲੇ ਟੀ-20 ਮੁਕਾਬਲੇ ਵਿਚ 20 ਓਵਰਾਂ 'ਚ ਸੱਤ ਵਿਕਟਾਂ 'ਤੇ 127 ਦੌੜਾਂ ਦੇ ਮਾਮੂਲੀ ਸਕੋਰ 'ਤੇ ਰੋਕ ਦਿੱਤਾ।
ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ ਨੂੰ ਵੀ ਸਖਤ ਮਿਹਨਤ ਕਰਨੀ ਪਈ। ਪਾਕਿਸਤਾਨ ਨੇ 19.2 ਓਵਰਾਂ ਵਿਚ 6 ਵਿਕਟਾਂ 'ਤੇ 132 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ। ਸ਼ਾਦਾਬ ਖਾਨ ਨੇ ਅਮੀਨੁਲ ਇਸਲਾਮ ਦੀ ਗੇਂਦ 'ਤੇ ਛੱਕਾ ਮਾਰ ਕੇ ਪਾਕਿਸਤਾਨ ਨੂੰ ਜਿੱਤ ਦਿਵਾਈ। ਸ਼ਾਦਾਬ 10 ਗੇਂਦਾਂ ਵਿਚ ਇਕ ਚੌਕੇ ਤੇ 2 ਛੱਕਿਆਂ ਦੀ ਮਦਦ ਨਾਲ 21 ਦੌੜਾਂ ਬਣਾ ਕੇ ਅਜੇਤੂ ਰਹੇ ਜਦਕਿ ਨਵਾਜ਼ 8 ਗੇਂਦਾਂ ਵਿਚ ਇਕ ਚੌਖੇ ਤੇ 2 ਛੱਕਿਆਂ ਦੀ ਮਦਦ ਨਾਲ 18 ਦੌੜਾਂ ਬਣਾ ਕੇ ਅਜੇਤੂ ਰਹੇ। ਪਾਕਿਸਤਾਨ ਨੇ ਆਪਣੀਆਂ 6 ਵਿਕਟਾਂ 96 ਦੌੜਾਂ ਤੱਕ ਗਵਾ ਦਿੱਤੀਆਂ ਸਨ ਪਰ ਸ਼ਾਦਾਬ ਤੇ ਨਵਾਜ਼ ਨੇ 7ਵੇਂ ਵਿਕਟ ਦੇ ਲਈ 36 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਜ਼ੀਮ ਰਫ਼ੀਕ ਨੇ ਮੰਗੀ ਮੁਆਫ਼ੀ, ਯਹੂਦੀ ਭਾਈਚਾਰੇ 'ਤੇ ਕੀਤੀ ਸੀ ਨਸਲੀ ਟਿੱਪਣੀ
NEXT STORY