ਕਰਾਚੀ (ਬਿਊਰੋ)— ਪਾਬੰਦੀਸ਼ੁਦਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਮੁਹੰਮਦ ਆਸਿਫ ਨੂੰ ਪੂਰੇ ਦਸਤਾਵੇਜ਼ ਨਾ ਹੋਣ ਦੇ ਕਾਰਨ ਦੁਬਈ ਕੌਮਾਂਤਰੀ ਹਵਾਈ ਅੱਡੇ 'ਤੇ ਪ੍ਰਵੇਸ਼ ਕਰਨ ਤੋਂ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦਸਤਾਵੇਜ਼ ਪੂਰੇ ਨਹੀਂ ਹੋਣ ਦੇ ਕਾਰਨ ਹਵਾਈ ਅੱਡੇ ਦੇ ਅੰਦਰ ਨਹੀਂ ਜਾਣ ਦਿੱਤਾ। ਆਸਿਫ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਇਸ ਦੇ ਕਾਰਨ ਦੁਬਈ ਤੋਂ ਪਰਤਨ ਦੀ ਫਲਾਈਟ ਲੈਣੀ ਪਈ।
ਉਨ੍ਹਾਂ ਕਿਹਾ, ''ਮੇਰੇ ਕੋਲ ਉਨ੍ਹਾਂ ਦੇ ਵਿਦੇਸ਼ ਮੰਤਰਾਲੇ ਦਾ ਖਾਸ ਪੱਤਰ ਨਹੀਂ ਸੀ ਜਿਸ ਦੀ ਮੈਨੂੰ ਦੁਬਈ 'ਚ ਪ੍ਰਵੇਸ਼ ਕਰਨ ਦੇ ਲਈ ਜ਼ਰੂਰਤ ਹੁੰਦੀ ਹੈ।'' ਆਸਿਫ ਨੇ ਕਿਹਾ ਕਿ ਉਨ੍ਹਾਂ ਨੂੰ ਸੰਯੁਕਤ ਅਰਬ ਅਮੀਰਾਤ ਦੇ ਦੌਰੇ ਦੇ ਲਈ ਇਕ ਵੀਜ਼ਾ ਜਾਰੀ ਕੀਤਾ ਗਿਆ ਸੀ ਜਿੱਥੇ ਉਨ੍ਹਾਂ ਨੂੰ ਸ਼ਾਰਜਾਹ 'ਚ ਇਕ ਟੀ-20 ਟੂਰਨਾਮੈਂਟ ਖੇਡਣ ਦੇ ਲਈ ਸੱਦਾ ਦਿੱਤਾ ਸੀ। ਉਨ੍ਹਾਂ ਕਿਹਾ, ''ਆਯੋਜਕਾਂ ਨੇ ਹੁਣ ਕਿਹਾ ਹੈ ਕਿ ਉਹ ਇਸ ਪੱਤਰ ਦਾ ਇੰਤਜ਼ਾਮ ਕਰਨਗੇ, ਇਸ ਦੇ ਬਾਅਦ ਮੈਂ ਸ਼ਾਇਦ ਉੱਥੇ ਜਾ ਕੇ ਇਸ ਟੂਰਨਾਮੈਂਟ 'ਚ ਖੇਡ ਸਕਾਂ।''
ਬਾਲ ਟੈਂਪਰਿੰਗ : ਪ੍ਰੈੱਸ ਕਾਨਫਰੰਸ ਦੌਰਾਨ ਰੋ ਪਏ ਸਮਿਥ, ਕਿਹਾ- ਮੁਆਫ ਕਰ ਦਿਓ (ਵੀਡੀਓ)
NEXT STORY