ਗਾਲੇ– ਇੰਗਲੈਂਡ ਦੇ ਡ੍ਰੈਸਿੰਗ ਰੂਮ ਵਿਚ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਚਾਹ ਦੀ ਬ੍ਰੇਕ ਦੇ ਸਮੇਂ ਖਿਡਾਰੀਆਂ ਦੇ ਚਿਹਰੇ ’ਤੇ ਉਸ ਸਮੇਂ ਮੁਸਕਰਾਹਟ ਫੈਲ ਗਈ ਜਦੋਂ ਉਨ੍ਹਾਂ ਨੂੰ ਸਪਿਨਰ ਮੋਇਨ ਅਲੀ ਦੇ ਨੈਗੇਟਿਵ ਹੋਣ ਦੀ ਖਬਰ ਮਿਲੀ ਤੇ ਉਨ੍ਹਾਂ ਨੇ ਆਪਣੇ ਡ੍ਰੈਸਿੰਗ ਰੂਮ ਵਿਚ ਮੋਇਨ ਨੂੰ ਬੈਠੇ ਦੇਖਿਆ।
33 ਸਾਲਾ ਆਲਰਾਊਂਡਰ ਅਲੀ ਸ਼੍ਰੀਲੰਕਾ ਵਿਚ ਆਗਮਨ ਤੋਂ ਬਾਅਦ ਟੈਸਟ ਵਿਚ ਪਾਜ਼ੇਟਿਵ ਪਾਇਆ ਗਿਆ ਸੀ ਤੇ ਉਸ ਨੂੰ ਆਈਸੋਲੇਸ਼ਨ ਵਿਚ ਰਹਿਣਾ ਪਿਆ ਸੀ। ਉਸ ਨੂੰ 10 ਦਿਨ ਤਕ ਆਈਸੋਲੇਸ਼ਨ ਵਿਚ ਰਹਿਣਾ ਸੀ ਪਰ ਉਸਦਾ ਕੁਆਰੰਟੀਨ ਸਮਾਂ 3 ਦਿਨ ਵਧਾਇਆ ਗਿਆ ਸੀ। 13 ਦਿਨਾਂ ਬਾਅਦ ਉਸਦੇ ਦੋ ਕੋਰੋਨਾ ਟੈਸਟ ਨੈਗੇਟਿਵ ਆਏ, ਜਿਸ ਤੋਂ ਬਾਅਦ ਉਸ ਨੂੰ ਆਪਣੀ ਟੀਮ ਦੇ ਬਾਓ ਬਬਲ ਵਿਚ ਪ੍ਰਵੇਸ਼ ਕਰਨ ਦੀ ਮਨਜ਼ੂਰੀ ਮਿਲੀ ਗਈ।
ਅਜੇ ਇਹ ਸਪੱਸ਼ਟ ਨਹੀਂ ਹੈ ਕਿ ਅਲੀ ਹੁਣ ਆਪਣੀ ਟੀਮ ਦੇ ਨਾਲ ਦੂਜੇ ਟੈਸਟ ਵਿਚ ਖੇਡ ਸਕੇਗਾ ਜਾਂ ਨਹੀਂ। ਦੂਜਾ ਟੈਸਟ 22 ਜਨਵਰੀ ਤੋਂ ਗਾਲੇ ਵਿਚ ਹੀ ਖੇਡਿਆ ਜਾਵੇਗਾ। ਅਲੀ ਕੋਲ ਮੈਚ ਪ੍ਰੈਕਟਿਸ ਦੀ ਘਾਟ ਹੈ, ਜਿਸ ਦੇ ਕਾਰਣ ਉਸ ਨੂੰ ਦੂਜੇ ਟੈਸਟ ਵਿਚੋਂ ਬਾਹਰ ਰਹਿਣਾ ਪੈ ਸਕਦਾ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
IND v AUS : ਸੁੰਦਰ ਤੇ ਠਾਕੁਰ ਨੇ ਤੋੜਿਆ 30 ਸਾਲ ਪੁਰਾਣਾ ਰਿਕਾਰਡ
NEXT STORY