ਸਪੋਰਟਸ ਡੈਸਕ : ਰੋਹਿਤ ਸ਼ਰਮਾ ਨੇ ਮੁੰਬਈ ਇੰਡੀਅਨਜ਼ ਨੂੰ ਆਈ.ਪੀ.ਐੱਲ. ਦੀ ਸਭ ਤੋਂ ਸਫਲ ਟੀਮ ਬਣਾਇਆ ਹੈ। ਉਨ੍ਹਾਂ ਦੀ ਕਪਤਾਨੀ 'ਚ ਮੁੰਬਈ ਨੇ 5 ਵਾਰ ਖਿਤਾਬ ਜਿੱਤਿਆ ਹੈ। ਇਸ ਦੌਰਾਨ ਹਾਰਦਿਕ ਪੰਡਯਾ ਨੂੰ ਟੀਮ ਵਿੱਚ ਲਿਆ ਕੇ ਕਪਤਾਨ ਬਣਾਇਆ ਗਿਆ ਤੇ ਰੋਹਿਤ ਸ਼ਰਮਾ ਤੋਂ ਕਪਤਾਨੀ ਖੋਹ ਲਈ ਗਈ, ਇਹ ਫ਼ੈਸਲਾ ਹੈਰਾਨ ਕਰਨ ਵਾਲਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ 'ਚ ਰਾਮ-ਸੀਤਾ ਮੰਦਰ ਨੂੰ ਬਣਾ ਦਿੱਤਾ ਚਿਕਨ ਸ਼ਾਪ, ਹਿੰਦੂ ਭਾਈਚਾਰੇ ਦੇ ਲੋਕਾਂ ਦਾ ਭੜਕਿਆ ਗੁੱਸਾ
ਮੁੰਬਈ ਇੰਡੀਅਨਜ਼ 'ਚ ਰੋਹਿਤ ਸ਼ਰਮਾ ਦੇ ਫੈਨਜ਼ ਜ਼ਿਆਦਾ ਹਨ। ਉਨ੍ਹਾਂ ਮੈਨੇਜਮੈਂਟ ਦੇ ਇਸ ਫ਼ੈਸਲੇ ’ਤੇ ਗੁੱਸਾ ਜ਼ਾਹਿਰ ਕੀਤਾ ਹੈ। ਮੁੰਬਈ ਇੰਡੀਅਨਜ਼ ਦੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਪ੍ਰਗਟਾਈ ਹੈ। ਪ੍ਰਸ਼ੰਸਕਾਂ ਨੇ ਰੋਹਿਤ ਸ਼ਰਮਾ ਤੋਂ ਬਿਨਾਂ ਟੀਮ ਦਾ ਸਮਰਥਨ ਨਾ ਕਰਨ ਦੀ ਗੱਲ ਕੀਤੀ।
ਇਸ ਦੀ ਮਿਸਾਲ ਵੀ ਰਾਤੋ-ਰਾਤ ਦੇਖਣ ਨੂੰ ਮਿਲ ਗਈ। ਰੋਹਿਤ ਸ਼ਰਮਾ ਦੇ ਫੈਨਜ਼ ਨੇ ਤੁਰੰਤ ਮੁੰਬਈ ਇੰਡੀਅਨਜ਼ ਦੇ ਇੰਸਟਾਗ੍ਰਾਮ ਪੇਜ ਨੂੰ ਅਨਫਾਲੋ ਕਰ ਦਿੱਤਾ। ਪ੍ਰਸ਼ੰਸਕਾਂ ਨੇ ਵੱਡੀ ਗਿਣਤੀ ਵਿੱਚ ਆ ਕੇ ਮੁੰਬਈ ਇੰਡੀਅਨਜ਼ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ। ਰੋਹਿਤ ਨੂੰ ਕਪਤਾਨੀ ਤੋਂ ਹਟਾਉਂਦੇ ਹੀ ਮੁੰਬਈ ਇੰਡੀਅਨਜ਼ ਦੇ ਇੰਸਟਾਗ੍ਰਾਮ ਪੇਜ ਨੂੰ 5 ਲੱਖ ਤੋਂ ਵੱਧ ਲੋਕਾਂ ਨੇ ਅਨਫਾਲੋ ਕਰ ਦਿੱਤਾ ਸੀ। ਇਸ ਗਿਣਤੀ ਨੂੰ ਘੱਟ ਨਹੀਂ ਮੰਨਿਆ ਜਾ ਸਕਦਾ।
ਉਥੇ ਹੀ ਸੋਸ਼ਲ ਮੀਡੀਆ ਡੇਟਾ ਪ੍ਰਦਰਸ਼ਿਤ ਕਰਨ ਵਾਲੀ ਕੰਪਨੀ ਸੋਸ਼ਲਬਲੇਡ ਦੇ ਮੁਤਾਬਕ ਯੂਟਿਊਬ ਤੋਂ ਲਗਭਗ 10 ਹਜ਼ਾਰ ਲੋਕਾਂ ਨੇ ਚੈਨਲ ਨੂੰ ਅਨਸਬਸਕ੍ਰਾਈਬ ਕੀਤਾ ਹੈ, ਜਦੋਂ ਕਿ ਟਵਿੱਟਰ 'ਤੇ ਕਰੀਬ 33 ਹਜ਼ਾਰ ਫੈਨਜ਼ ਨੇ ਟੀਮ ਨੂੰ ਛੱਡ ਦਿੱਤਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੇ ਦਿਖਾਇਆ ਕਿ ਇਨ੍ਹਾਂ ਹਾਲਾਤ ’ਚ ਕਿਵੇਂ ਖੇਡਣਾ ਹੈ : ਹੀਥਰ ਨਾਈਟ
NEXT STORY