ਟੋਕੀਓ– ਜਾਪਾਨ ਦੀਆਂ ਜ਼ਿਆਦਾਤਰ ਕੰਪਨੀਆਂ ਅਗਲੇ ਸਾਲ ਓਲੰਪਿਕ ਤੇ ਪੈਰਾਲੰਪਿਕ ਖੇਡਾਂ ਦੇ ਆਯੋਜਨ ਦੇ ਖਿਲਾਫ ਹਨ। ਜਾਪਾਨ ਦੀ ਇਕ ਕੰਪਨੀ ਵਲੋਂ ਕਰਵਾਇਆ ਗਿਆ ਇਕ ਸਰਵੇ ਕਯੋਦੋ ਸਮਾਚਾਰ ਏਜੰਸੀ ਨੇ ਜਾਰੀ ਕੀਤਾ ਹੈ, ਜਿਸ ਨੂੰ ਲਗਭਗ 13,000 ਕੰਪਨੀਆਂ 'ਤੇ ਕੀਤਾ ਗਿਆ ਹੈ। ਇਸਦੇ ਅਨੁਸਾਰ 27.8 ਫੀਸਦੀ ਕੰਪਨੀਆਂ ਚਾਹੁੰਦੀਆਂ ਹਨ ਕਿ ਇਨ੍ਹਾਂ ਖੇਡਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਜਦਕਿ 25.8 ਕੰਪਨੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਨੂੰ ਫਿਰ ਤੋਂ ਮੁਲਤਵੀ ਕਰ ਦੇਣਾ ਚਾਹੀਦਾ ਹੈ। ਓਲੰਪਿਕ ਦਾ ਆਯੋਜਨ ਪਹਿਲਾਂ ਇਸ ਸਾਲ ਹੋਣਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਇਸ ਨੂੰ ਇਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਜਾਪਾਨ ਦੇ ਓਲੰਪਿਕ ਆਯੋਜਕਾਂ ਤੇ ਕੌਮਾਂਤਰੀ ਓਲੰਪਿਕ ਕਮੇਟੀ ਨੇ ਕਿਹਾ ਹੈ ਕਿ ਜੇਕਰ ਅਗਲੇ ਸਾਲ ਓਲੰਪਿਕ ਦਾ ਆਯੋਜਨ ਨਹੀਂ ਹੁੰਦਾ ਤਾਂ ਇਨ੍ਹਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਸਰਵੇ ਵਿਚ 46.2 ਫੀਸਦੀ ਕੰਪਨੀਆਂ ਨੇ ਕਿਹਾ ਕਿ ਉਹ ਚਾਹੁੰਦੀਆਂ ਹਨ ਕਿ ਖੇਡਾਂ ਨੂੰ ਕਿਸੇ ਵੀ ਰੂਪ ਵਿਚ ਆਯੋਜਿਤ ਕੀਤਾ ਜਾਣਾ ਚਾਹੀਦਾ ਹੈ ਤੇ ਇਸਦੀ ਸ਼ੁਰੂਆਤ 23 ਜੁਲਾਈ 2021 ਨੂੰ ਹੀ ਹੋਣੀ ਚਾਹੀਦੀ ਹੈ।
ENG vs PAK : ਇੰਗਲੈਂਡ ਦੀਆਂ ਨਜ਼ਰਾਂ ਪਾਕਿ 'ਤੇ ਅਜੇਤੂ ਰਿਕਾਰਡ ਬਰਕਰਾਰ ਰੱਖਣ 'ਤੇ
NEXT STORY