ਮੈਲਬੋਰਨ— ਮੈਲਬੋਰਨ 'ਚ ਆਸਟਰੇਲੀਆ ਖਿਲਾਫ ਖੇਡੇ ਗਏ ਤੀਜੇ ਵਨ ਡੇ 'ਚ ਐੱਮ.ਐੱਸ. ਧੋਨੀ ਨੇ ਫਿਰ ਤੋਂ ਕਮਾਲ ਕਰ ਦਿੱਤਾ ਹੈ ਅਤੇ ਸ਼ਾਨ ਮਾਰਸ਼ ਨੂੰ 39 ਦੌੜਾਂ ਦੇ ਨਿੱਜੀ ਸਕੋਰ 'ਤੇ ਚਹਿਲ ਦੀ ਗੇਂਦ 'ਤੇ ਸਟੰਪਡ ਆਊਟ ਕੀਤਾ। ਮਾਰਸ਼ ਨੇ ਪਿਛਲੇ ਮੈਚ 'ਚ ਸੈਂਕੜਾ ਜੜਿਆ ਸੀ ਅਤੇ ਇਸ ਮੈਚ 'ਚ ਉਹ ਪੂਰੇ ਰੰਗ 'ਚ ਨਜ਼ਰ ਆ ਰਹੇ ਸਨ ਉਸੇ ਸਮੇਂ ਕੋਹਲੀ ਚਾਹਲ ਨੂੰ ਗੇਂਦਬਾਜ਼ੀ ਹਮਲੇ 'ਤੇ ਲੈ ਆਏ ਅਤੇ ਉਨ੍ਹਾਂ ਦੀ ਗੇਂਦ 'ਤੇ ਮਾਰਸ਼ ਨੇ ਕਦਮਾਂ ਦਾ ਇਸਤਮਾਲ ਕੀਤਾ ਪਰ ਗੇਂਦ ਨੂੰ ਪੜ੍ਹ ਨਾ ਸਕੇ। ਕਿਉਂਕਿ ਉਹ ਕ੍ਰੀਜ਼ ਦੇ ਬਾਹਰ ਸਨ ਇਸ ਲਈ ਧੋਨੀ ਨੇ ਦੇਰ ਨਾਲ ਕਰਦੇ ਹੋਏ ਸ਼ਾਨਦਾਰ ਅੰਦਾਜ਼ 'ਚ ਸਟੰਪ ਆਊਟ ਕਰ ਦਿੱਤਾ।
ਧੋਨੀ ਨੇ ਬਣਾਇਆ ਸਟੰਪਿੰਗ ਦਾ ਵੱਡਾ ਰਿਕਾਰਡ
ਇਸ ਦੇ ਨਾਲ ਹੀ ਧੋਨੀ ਆਸਟਰੇਲੀਆ ਦੇ ਖਿਲਾਫ ਸਭ ਤੋਂ ਜ਼ਿਆਦਾ ਸਟੰਪ ਆਊਟ ਕਰਨ ਵਾਲੇ ਵਿਕਟਕੀਪਰ ਬਣ ਗਏ ਹਨ। ਧੋਨੀ ਨੇ ਆਸਟਰੇਲੀਆ ਦੇ ਖਿਲਾਫ 17ਵੀਂ ਸਟੰਪਿੰਗ ਕੀਤੀ ਹੈ। ਵੈਸੇ ਧੋਨੀ ਦੇ ਨਾਂ ਇੰਗਲੈਂਡ ਅਤੇ ਸ਼੍ਰੀਲੰਕਾ ਖਿਲਾਫ ਵੀ ਸਭ ਤੋਂ ਜ਼ਿਆਦਾ ਸਟੰਪਡ ਆਊਟ ਕਰਨ ਦਾ ਰਿਕਾਰਡ ਹੈ। ਇੰਗਲੈਂਡ ਖਿਲਾਫ ਉਨ੍ਹਾਂ ਨੇ 16 ਅਤੇ ਸ਼੍ਰੀਲੰਕਾ ਦੇ ਖਿਲਾਫ 24 ਸਟੰਪਡ ਆਊਟ ਕੀਤੇ ਹਨ। ਇਸ ਤੋਂ ਇਲਾਵਾ ਐੱਮ.ਐੱਸ. ਧੋਨੀ ਦੇ ਹੀ ਨਾਂ ਕੌਮਾਂਤਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ 187 ਸਟੰਪਿੰਗ ਦਾ ਰਿਕਾਰਡ ਹੈ। ਵਨ ਡੇ 'ਚ ਵੀ ਉਨ੍ਹਾਂ ਦੇ ਨਾਂ ਸਭ ਤੋਂ ਜ਼ਿਆਦਾ 117 ਸਟੰਪਿੰਗ ਹਨ।
ਫੈਡਰਰ ਆਸਟਰੇਲੀਅਨ ਓਪਨ ਦੇ ਚੌਥੇ ਦੌਰ 'ਚ ਪਹੁੰਚੇ
NEXT STORY