ਬਰਮਿੰਘਮ— ਭਾਰਤ ਦੀ ਵਰਲਡ ਕੱਪ 'ਚ ਇੰਗਲੈਂਡ ਹੱਥੋਂ ਹਾਰ ਦੇ ਬਾਅਦ ਸਾਬਕਾ ਕ੍ਰਿਕਟਰਾਂ ਨੇ ਮਹਿੰਦਰ ਸਿੰਘ ਧੋਨੀ ਦੀ ਖਰਾਬ ਬੱਲੇਬਾਜ਼ੀ ਦੀ ਸਖਤ ਆਲੋਚਨਾ ਕੀਤੀ ਪਰ ਕਪਤਾਨ ਵਿਰਾਟ ਕੋਹਲੀ ਨੇ ਹਮੇਸ਼ਾ ਦੀ ਤਰ੍ਹਾਂ ਇਸ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਦਾ ਪੱਖ ਲਿਆ। ਭਾਰਤ ਸਾਹਮਣੇ 338 ਦੌੜਾਂ ਦਾ ਟੀਚਾ ਸੀ ਪਰ ਉਹ ਪੰਜ ਵਿਕਟਾਂ 'ਤੇ 306 ਦੌੜਾਂ ਹੀ ਬਣਾ ਸਕਿਆ। ਧੋਨੀ 31 ਗੇਂਦਾਂ 'ਤੇ 42 ਅਤੇ ਕੇਦਾਰ ਜਾਧਵ 13 ਗੇਂਦਾਂ 'ਤੇ 12 ਦੌੜਾਂ ਬਣਾ ਕੇ ਅਜੇਤੂ ਰਹੇ ਸਨ।
ਮੈਚ ਦੀ ਕੁਮੈਂਟਰੀ ਕਰ ਰਹੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਬੱਲੇਬਾਜ਼ੀ ਦੇ ਰਵੱਈਏ 'ਤੇ ਸਵਾਲ ਉਠਾਏ। ਗਾਂਗੁਲੀ ਨੇ ਕਿਹਾ, ''ਮੇਰੇ ਕੋਲ ਇਸ ਦੇ ਲਈ ਕੋਈ ਸਪੱਸ਼ਟੀਕਰਨ ਨਹੀਂ ਹੈ। ਮੈਂ ਇਨ੍ਹਾਂ ਇਕ-ਇਕ ਦੌੜਾਂ ਦੀ ਵਿਆਖਿਆ ਨਹੀਂ ਕਰ ਸਕਦਾ। ਲੈਂਥ ਅਤੇ ਉਛਾਲ ਨੇ ਵੀ ਭਾਰਤੀ ਬੱਲੇਬਾਜ਼ਾਂ ਨੂੰ ਗੱਚਾ ਦਿੱਤਾ। ਤੁਸੀਂ 338 ਦਾ ਟੀਚਾ ਹਾਸਲ ਨਹੀਂ ਕਰ ਸਕਦੇ ਪਰ ਆਖਰ 'ਚ ਤੁਹਾਡੇ ਪੰਜ ਵਿਕਟ ਬਚੇ ਹੁੰਦੇ ਹਨ।'' ਉਨ੍ਹਾਂ ਕਿਹਾ ਕਿ ਜਿਵੇਂ ਵੀ ਹੋਏ ਅਤੇ ਗੇਂਦ ਜਿੱਥੇ ਵੀ ਪਵੇ ਤੁਹਾਨੂੰ ਚੌਕਾ ਜਾਂ ਛੱਕਾ ਲਗਾਉਣਾ ਹੀ ਹੋਵੇਗਾ।'' ਰਿਸ਼ਭ ਪੰਤ ਅਤੇ ਹਾਰਦਿਕ ਪੰਡਯਾ ਦੇ ਆਊਟ ਹੋਣ ਦੇ ਬਾਅਦ ਭਾਰਤ ਨੂੰ ਆਖਰੀ ਪੰਜ ਓਵਰਾਂ 'ਚ 71 ਦੌੜਾਂ ਚਾਹੀਦੀਆਂ ਸਨ। ਸਾਰਿਆਂ ਦੀਆਂ ਨਿਗਾਹਾਂ ਸਰਵਸ੍ਰੇਸ਼ਠ ਫਿਨੀਸ਼ਰ ਰਹੇ ਧੋਨੀ ਅਤੇ ਕੇਦਾਰ ਜਾਧਵ 'ਤੇ ਟਿੱਕੀਆਂ ਸਨ ਪਰ ਉਹ ਟੀਮ ਨੂੰ ਪੰਜ ਵਿਕਟ 'ਤੇ 306 ਦੌੜਾਂ ਦੇ ਸਕੋਰ 'ਤੇ ਹੀ ਪਹੁੰਚ ਸਕੇ।
ਕੋਹਲੀ ਨੇ ਆਲੋਚਨਾਵਾਂ ਦੇ ਬਾਵਜੂਦ ਧੋਨੀ ਦਾ ਬਚਾਅ ਕੀਤਾ ਅਤੇ ਕਿਹਾ ਕਿ ਮੈਚ ਦੇ ਅਖੀਰ 'ਚ ਵਿਕਟ ਹੌਲੀ ਹੋ ਗਿਆ ਸੀ ਜਿਸ 'ਤੇ ਸ਼ਾਟ ਲਗਾਉਣਾ ਮੁਸ਼ਕਲ ਸੀ। ਉਨ੍ਹਾਂ ਕਿਹਾ, ''ਮੈਨੂੰ ਲਗਦਾ ਹੈ ਕਿ ਧੋਨੀ ਨੇ ਬਾਊਂਡਰੀ ਲਗਾਉਣ ਲਈ ਕਾਫੀ ਕੋਸ਼ਿਸ਼ ਕੀਤੀ ਪਰ ਅਜਿਹਾ ਨਹੀਂ ਹੋਇਆ। ਇੰਗਲੈਂਡ ਨੇ ਸਹੀ ਖੇਤਰ 'ਚ ਗੇਂਦਬਾਜ਼ੀ ਕੀਤੀ ਅਤੇ ਗੇਂਦ ਰੁੱਕ ਕੇ ਆ ਰਹੀ ਸੀ। ਇਸ ਲਈ ਆਖਰੀ ਪਲਾਂ 'ਚ ਦੌੜਾਂ ਬਣਾਉਣਾ ਮੁਸ਼ਕਲ ਹੋ ਗਿਆ ਸੀ।''
CWC 2019 : ਸ਼੍ਰੀਲੰਕਾ ਨੇ ਵਿੰਡੀਜ਼ ਨੂੰ 23 ਦੌੜਾਂ ਨਾਲ ਹਰਾਇਆ
NEXT STORY