ਨਵੀਂ ਦਿੱਲੀ—ਆਇਰਲੈਂਡ ਦੇ ਖਿਲਾਫ ਦੂਜੇ ਟੀ20 'ਚ ਟੀਮ ਇੰਡੀਆ ਨੇ ਤੇਜ਼ ਗੇਂਦਬਾਜ਼ ਸਿਧਾਰਥ ਕੌਲ ਨੂੰ ਪਲੇਇੰਗ ਇਲੈਵਨ 'ਚ ਸ਼ਾਮਲ ਕਰਨ ਦਾ ਫੈਸਲਾ ਕੀਤਾ, ਸਿਧਾਰਥ ਕੌਲ ਦਾ ਇਹ ਟੈਸਟ ਡੈਬਿਊ ਹੈ ਅਤੇ ਉਹ ਭਾਰਤ ਦੇ 75ਵੇਂ ਟੀ20 ਖਿਡਾਰੀ ਹਨ, ਵੱਡੀ ਗੱਲ ਇਹ ਹੈ ਕਿ ਮੈਚ ਤੋਂ ਪਹਿਲਾਂ ਸਿਧਾਰਥ ਕੌਲ ਨੂੰ ਉਨ੍ਹਾਂ ਦੀ ਡੈਬਿਊ ਕੈਪ ਐੱਮ.ਐੱਸ. ਧੋਨੀ ਨੇ ਦਿੱਤੀ। ਤੁਹਾਨੂੰ ਦੱਸ ਦਈਏ ਕਿ ਐੱਮ.ਐੱਸ.ਧੋਨੀ ਸਿਧਾਰਥ ਕੌਲ ਦੇ ਪਸੰਦੀਦਾ ਬੱਲੇਬਾਜ਼ ਹਨ ਪਰ ਇਕ ਦਿਨ ਅਜਿਹਾ ਵੀ ਸੀ ਜਦੋਂ ਧੋਨੀ ਨੇ ਇਸ ਖ਼ਾਰੀ ਨੂੰ ਨਿਰਾਸ਼ ਕਰ ਦਿੱਤਾ ਸੀ।
-ਧੋਨੀ ਨੇ ਕੀਤਾ ਸੀ ਕੌਲ ਨੂੰ ਨਿਰਾਸ਼
ਸਾਲ 2017 'ਚ ਖੇਡੇ ਗਏ ਆਈ.ਪੀ.ਐੱਲ. ਦੇ ਦੌਰਾਨ ਪੁਣੇ ਸੁਪਰਕਿੰਗਜ਼ ਖਿਲਾਫ ਹੈਦਰਾਬਾਦ ਵੱਲੋਂ ਖੇਡ ਰਹੇ ਸਿਧਾਰਥ ਕੌਲ ਨੇ 15 ਦੌੜਾਂ ਬਣਾਈਆਂ ਸਨ, ਧੋਨੀ ਨੇ ਸਿਧਾਰਥ ਕੌਲ ਦੀ ਖੂਬ ਧੁਲਾਈ ਕੀਤੀ ਸੀ, ਪਰ ਮੈਚ ਦੇ ਬਾਅਦ ਧੋਨੀ ਸਿਧਾਰਥ ਦੇ ਕੋਲ ਆਏ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ, ਧੋਨੀ ਨੇ ਕਿਹਾ, 'ਚੰਗੀ ਗੇਂਦਬਾਜ਼ੀ ਕਰ ਰਿਹਾ ਤੂ, ਪੇਸ ਵਧ ਗਿਆ ਹੈ ਤੇਰਾ ਅਤੇ ਯਾਕਰਸ ਵੀ ਚੰਗਾ ਦਾ ਰਿਹਾ ਹੈ, ਇਸੇ ਤਰ੍ਹÎ ਸ਼ਾਰਪ ਬਾਲ ਰੱਖ।
-ਆਈ.ਪੀ.ਐੱਲ.2018 'ਚ ਚੰਗਾ ਪ੍ਰਦਰਸ਼ਨ
ਆਈ.ਪੀ.ਐੱਲ.11 'ਚ ਸਿਧਾਰਥ ਕੌਲ ਨੇ 21 ਵਿਕਟ ਝਟਕੇ ਸਨ, ਉਹ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਸਨ, ਉਨ੍ਹਾਂ ਦੀ ਨਕਲ ਲੈਣ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਸਨ, ਉਨ੍ਹਾਂ ਦੀ ਨਕਲ ਗੇਂਦ ਅਤੇ ਸਲੋਅਰ ਗੇਂਦਾਂ ਨੇ ਸਾਰੇ ਬੱਲੇਬਾਜ਼ਾਂ ਨੂੰ ਪਰੇਸ਼ਾਨ ਕੀਤਾ ਸੀ।
ਸਪੋਰਟ ਫੈਮਿਲੀ ਤੋਂ ਆਉਂਦੇ ਹਨ ਕੌਲ
ਤੁਹਾਨੂੰ ਦੱਸ ਦਈਏ ਕਿ ਸਿਧਾਰਥ ਕੌਲ ਦੇ ਪਿਤਾ ਤੇਜ਼ ਕੌਲ ਨੇ ਜੰਮੂ-ਕਸ਼ਮੀਰ ਦੇ ਲਈ ਰਣਜੀ ਟ੍ਰਾਫੀ ਖੇਡੀ ਸੀ, ਨਾਲ ਹੀ ਉਨ੍ਹਾਂ ਨੇ ਟੀਮ ਇੰਡੀਆ ਦੇ ਫਿਜ਼ੀਓਥੈਰੇਪਿਸਟ ਦੇ ਤੌਰ 'ਤੇ ਵੀ ਕੰਮ ਕੀਤਾ, ਇਸਦੇ ਇਲਾਵਾ ਸਿਧਾਰਥ ਦੇ ਭਰਾ ਉਦੇ ਕੌਲ ਵੀ ਪੰਜਾਬ ਦੇ ਲਈ ਰਣਜੀ ਟ੍ਰੇਫੀ ਖੇਡੇ ਹਨ।
ਅੰਡਰ 19 ਵਰਲਡ ਕੱਪ ਜਿਤਾਇਆ
ਸਿਧਾਰਥ ਕੌਲ ਨੇ ਵਿਰਾਟ ਦੀ ਕਪਤਾਨੀ 'ਚ 2008 ਅੰਡਰ 19 ਵਰਲਡ ਕੱਪ ਖੇਡਿਆ ਸੀ, ਜਿਸ 'ਚ ਟੀਮ ਇੰਡੀਆ ਚੈਂਪੀਅਨ ਬਣੀ ਸੀ, ਸਿਧਾਰਥ ਕੌਲ ਨੇ ਹੀ ਫਾਈਨਲ 'ਚ ਸਾਊਥ ਅਫਰੀਕਾ ਦੇ ਬ੍ਰੈਡ ਬਾਰਨਜ਼ ਨੂੰ ਆਊਟ ਕਰਕੇ ਟੀਮ ਇੰਡੀਆ ਨੂੰ ਵਰਲਡ ਚੈਂਪੀਅਨ ਬਣਾਇਆ ਸੀ, ਅੰਡਰ 19 ਵਰਲਡ ਕੱਪ 'ਚ ਕੌਲ ਨੇ 10 ਵਿਕਟ ਲਏ ਸਨ।
ਹੰਗਰੀ 'ਚ ਭਾਰਤੀ ਮਹਿਲਾ ਪਹਿਲਵਾਨਾਂ ਦਾ ਦਿਖੇਗਾ ਦਮ
NEXT STORY