ਰਾਂਚੀ— ਭਾਰਤ ਅਤੇ ਆਸਟਰੇਲੀਆ ਵਿਚਾਲੇ ਜਾਰੀ ਪੰਜ ਮੈਚਾਂ ਦੀ ਵਨ ਡੇ ਸੀਰੀਜ਼ ਦਾ ਤੀਜਾ ਮੈਚ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਦੇ ਘਰੇਲੂ ਸ਼ਹਿਰ ਰਾਂਚੀ 'ਚ ਖੇਡਿਆ ਜਾਣਾ ਹੈ। 8 ਮਾਰਚ ਨੂੰ ਖੇਡੇ ਜਾਣ ਵਾਲੇ ਇਸ ਮੁਕਾਬਲੇ ਲਈ ਦੋਵੇਂ ਟੀਮਾਂ ਬੁੱਧਵਾਰ ਨੂੰ ਰਾਂਚੀ ਪਹੁੰਚ ਚੁੱਕੀਆਂ ਹਨ। ਹੁਣ ਜਦੋਂ ਟੀਮ ਸਾਬਕਾ ਕਪਤਾਨ ਦੇ ਘਰੇਲੂ ਸ਼ਹਿਰ ਆਈ ਹੈ ਤਾਂ ਉਨ੍ਹਾਂ ਦਾ ਸਵਾਗਤ ਤਾਂ ਬਣਦਾ ਹੈ। ਧੋਨੀ ਨੇ ਰਾਂਚੀ ਦੇ ਆਪਣੇ ਫਾਰਮ ਹਾਊਸ 'ਤੇ ਪੂਰੀ ਭਾਰਤੀ ਕ੍ਰਿਕਟ ਟੀਮ ਨੂੰ ਡਿਨਰ ਦਾ ਸੱਦਾ ਦਿੱਤਾ। ਸ਼ਹਿਰ ਤੋਂ ਕਰੀਬ 10 ਕਿਲੋਮੀਟਰ ਦੂਰ ਇਸ ਫਾਰਮਹਾਊਸ 'ਚ ਭਾਰਤੀ ਖਿਡਾਰੀਆਂ ਨੇ ਰੱਜ ਕੇ ਮਸਤੀ ਕੀਤੀ।
ਧੋਨੀ ਦੀ ਇਸ ਡਿਨਰ ਪਾਰਟੀ 'ਚ ਕਪਤਾਨ ਵਿਰਾਟ ਕੋਹਲੀ, ਕੋਚ ਰਵੀ ਸ਼ਾਸਤਰੀ ਸਮੇਤ ਸਾਰੇ ਭਾਰਤੀ ਖਿਡਾਰੀ ਪਹੁੰਚੇ। ਇਹ ਪਹਿਲੀ ਵਾਰ ਨਹੀਂ ਹੈ ਕਿ ਧੋਨੀ ਨੇ ਅਜਿਹਾ ਕੀਤਾ ਹੋਵੇ। ਜਦੋਂ ਵੀ ਰਾਂਚੀ 'ਚ ਮੈਚ ਹੁੰਦਾ ਹੈ ਤਾਂ ਧੋਨੀ ਟੀਮ ਇੰਡੀਆ ਨੂੰ ਆਪਣੇ ਘਰ ਲੰਚ ਜਾਂ ਡਿਨਰ ਕਰਨ ਲਈ ਬੁਲਾਉਂਦੇ ਹਨ। ਜ਼ਿਕਰਯੋਗ ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦੇ 2 ਮੈਚ ਹੋ ਚੁੱਕੇ ਹਨ ਜਿਸ 'ਚ ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸਨ ਨਾਲ ਜਿੱਤ ਦਰਜ ਕੀਤੀਆਂ। ਜੇਕਰ ਤੀਜਾ ਵਨ ਡੇ ਮੈਚ 'ਚ ਟੀਮ ਇੰਡੀਆ ਜਿੱਤ ਲੈਂਦੀ ਹੈ ਤਾਂ ਭਾਰਤ ਇਹ ਸੀਰੀਜ਼ ਆਪਣੇ ਨਾਂ ਕਰ ਲਵੇਗਾ।
ਆਖਰ ਕਿਉਂ ਧੋਨੀ ਨੇ ਨਹੀਂ ਕੀਤਾ ਆਪਣੇ ਹੀ ਨਾਂ ਦੇ ਪਵੇਲੀਅਨ ਦਾ ਉਦਘਾਟਨ!
NEXT STORY