ਨਵੀਂ ਦਿੱਲੀ- ਸ਼ਸ਼ੀਕੁਮਾਰ ਮੁਕੁੰਦ ਅਤੇ ਰਾਮਕੁਮਾਰ ਰਾਮਨਾਥਨ ਨੇ ਸ਼ਨੀਵਾਰ ਨੂੰ ਇੱਥੇ ਆਪਣੇ-ਆਪਣੇ ਸਿੰਗਲ ਮੈਚਾਂ ਵਿੱਚ ਆਸਾਨ ਜਿੱਤਾਂ ਦਰਜ ਕਰਕੇ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਦੇ ਵਿਸ਼ਵ ਗਰੁੱਪ ਇਕ ਪਲੇ-ਆਫ ਮੈਚ ਵਿੱਚ ਭਾਰਤ ਨੂੰ ਟੋਗੋ ਵਿਰੁੱਧ 2-0 ਦੀ ਬੜ੍ਹਤ ਦਿਵਾਈ। ਇਸ ਮੁਕਾਬਲੇ ਵਿੱਚ ਪਹਿਲੇ ਸਿੰਗਲਜ਼ ਮੈਚ ਦਾ ਨਤੀਜਾ ਉਮੀਦ ਅਨੁਸਾਰ ਹੀ ਰਿਹਾ ਕਿਉਂਕਿ ਅਜਾਵੋਨ ਵਿਸ਼ਵ ਰੈਂਕਿੰਗ ਵਿੱਚ ਚੋਟੀ ਦੇ 1000 ਖਿਡਾਰੀਆਂ ਵਿੱਚ ਵੀ ਸ਼ਾਮਲ ਨਹੀਂ ਹੈ ਜਦੋਂ ਕਿ ਮੁਕੁੰਦ ਦੀ ਵਿਸ਼ਵ ਰੈਂਕਿੰਗ 365 ਹੈ। ਇਸ ਤੋਂ ਇਲਾਵਾ, ਉਸਨੂੰ ਘਰੇਲੂ ਹਾਲਾਤਾਂ ਵਿੱਚ ਖੇਡਣ ਦਾ ਫਾਇਦਾ ਵੀ ਮਿਲਿਆ।
ਭਾਰਤ ਦੇ 28 ਸਾਲਾ ਖਿਡਾਰੀ ਨੇ ਡੀਐਲਟੀਏ ਕੰਪਲੈਕਸ ਵਿਖੇ ਇੱਕ ਘੰਟਾ 15 ਮਿੰਟ ਤੱਕ ਚੱਲੇ ਸ਼ੁਰੂਆਤੀ ਸਿੰਗਲਜ਼ ਵਿੱਚ ਆਸਾਨੀ ਨਾਲ 6-2, 6-1 ਨਾਲ ਜਿੱਤ ਪ੍ਰਾਪਤ ਕੀਤੀ। ਇਸ ਤਰ੍ਹਾਂ ਮੁਕੁੰਦ ਨੇ ਡੇਵਿਸ ਕੱਪ ਵਿੱਚ ਸ਼ਾਨਦਾਰ ਵਾਪਸੀ ਕੀਤੀ। ਰਾਮਨਾਥਨ ਨੇ ਦੂਜੇ ਸਿੰਗਲਜ਼ ਵਿੱਚ ਟੋਗੋ ਦੇ ਵਿਸ਼ਵ ਨੰਬਰ ਇੱਕ ਥਾਮਸ ਸੇਤੋਦਜੀ ਨੂੰ 6-0, 6-2 ਨਾਲ ਹਰਾਇਆ। ਇਹ ਮੈਚ ਸਿਰਫ਼ 50 ਮਿੰਟ ਚੱਲਿਆ, ਜਿਸ ਨੇ ਟੋਗੋ ਦੇ ਦਾਅਵਿਆਂ ਨੂੰ ਝੂਠਾ ਸਾਬਤ ਕੀਤਾ ਕਿ ਉਨ੍ਹਾਂ ਦੇ ਖਿਡਾਰੀ ਭਾਰਤ ਲਈ ਸਖ਼ਤ ਚੁਣੌਤੀ ਪੇਸ਼ ਕਰਨਗੇ।
ਬੱਲੇਬਾਜ਼ੀ ਹਮੇਸ਼ਾ ਮੇਰੇ ਦਿਲ ਦੇ ਨੇੜੇ ਰਹੀ ਹੈ: ਪੰਡਯਾ
NEXT STORY