ਮੁੰਬਈ- ਇੰਡੀਅਨ ਸੁਪਰ ਲੀਗ (ISL) ਫ੍ਰੈਂਚਾਈਜ਼ੀ ਮੁੰਬਈ ਸਿਟੀ ਐਫ. ਸੀ. ਨੇ ਕੇਰਲਾ ਬਲਾਸਟਰਸ ਐਫ. ਸੀ. ਦੇ ਨਾਲ ਡਿਫੈਂਡਰ ਸੰਜੀਵ ਸਟਾਲਿਨ ਕੇ ‘ਟ੍ਰਾਂਸਫਰ’ ਨੂੰ ਲੈ ਕੇ ਇੱਕ ਕਰਾਰ 'ਤੇ ਸਹਿਮਤੀ ਜਤਾਉਣ ਦੀ ਪੁਸ਼ਟੀ ਕੀਤੀ। ਮੁੰਬਈ ਸਿਟੀ ਨੇ ਇਸ ਦੇ ਤਹਿਤ 21 ਸਾਲ ਦੇ ਖਿਡਾਰੀ ਨਾਲ ਮਈ 2026 ਤੱਕ ਚਾਰ ਸਾਲ ਦਾ ਕਰਾਰ ਕੀਤਾ।
ਸਟਾਲਿਨ ਏ. ਆਈ. ਐਫ. ਐਫ. (ਅਖਿਲ ਭਾਰਤੀ ਫੁੱਟਬਾਲ ਮਹਾਸੰਘ) ਏਲੀਟ ਅਕਾਦਮੀ ਤੋਂ ਨਿਕਲੇ ਜਿਨ੍ਹਾਂ ਨੇ 2017 ਫੀਫਾ ਅੰਡਰ-17 ਵਿਸ਼ਵ ਕੱਪ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। ਉਹ ਅੰਡਰ-20 ਪੱਧਰ 'ਤੇ ਵੀ ਦੇਸ਼ ਲਈ ਖੇਡੇ ਹਨ। ਫਿਰ ਉਨ੍ਹਾਂ ਨੇ ਆਈ ਲੀਗ ਟੀਮ ਇੰਡੀਅਨ ਐਰੋਜ਼ ਦੇ ਨਾਲ ਕਰਾਰ ਕੀਤਾ। ਇਸ ਦੇ ਬਾਅਦ ਉਹ 2019 ਵਿੱਚ ਪੁਰਤਗਾਲ ਵਿੱਚ ਦੇਪੋਰਤਿਵੋ ਐਵਸ ਅੰਡਰ-23 ਟੀਮ ਦੇ ਲਈ ਖੇਡਣ ਲੱਗੇ । ਮਾਰਚ 2021 ਵਿੱਚ ਉਹ ਕੇਰਲਾ ਬਲਾਸਟਰਸ ਨਾਲ ਜੁੜੇ ਤੇ 2021-2022 ਸੈਸ਼ਨ 'ਚ ਉਨ੍ਹਾਂ ਨੇ ਆਈ. ਐੱਸ. ਐੱਲ. 'ਚ ਡੈਬਿਊ ਕੀਤਾ।
ਸ਼ਤਰੰਜ ਓਲੰਪਿਆਡ ਮਸ਼ਾਲ ਕੋਇੰਬਟੂਰ ਪੁੱਜੀ
NEXT STORY