ਨਵੀਂ ਦਿੱਲੀ (ਬਿਊਰੋ)— ਸ਼੍ਰੀਲੰਕਾ ਦੇ ਮਹਾਨ ਸਪਿਨਰ ਮੁਥਈਆ ਮੁਰਲੀਧਰਨ ਨੇ ਟੈਸਟ ਕ੍ਰਿਕਟ ਵਿਚ ਸਭ ਤੋਂ ਤੇਜ਼ੀ ਨਾਲ 300 ਵਿਕਟਾਂ ਲੈਣ ਦਾ ਵਿਸ਼ਵ ਕੀਰਤੀਮਾਨ ਬਣਾਉਣ ਵਾਲੇ ਆਰ. ਅਸ਼ਵਿਨ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸਮੇਂ ਇਹ ਭਾਰਤੀ ਆਫ ਸਪਿਨਰ ਦੁਨੀਆ ਦਾ ਸਰਵਸ੍ਰੇਸ਼ਠ ਫਿਰਕੀ ਗੇਂਦਬਾਜ਼ ਹੈ।
ਭਾਰਤੀ ਆਫ ਸਪਿਨਰ ਅਸ਼ਵਿਨ ਨੇ ਸ਼੍ਰੀਲੰਕਾ ਖਿਲਾਫ ਦੂਜੇ ਟੈਸਟ ਦੌਰਾਨ ਆਸਟਰੇਲੀਆ ਦੇ ਡੇਨਿਸ ਲਿਲੀ ਦਾ ਰਿਕਾਰਡ ਤੋੜ ਕੇ 54 ਟੈਸਟ ਵਿਚ 300 ਵਿਕਟਾਂ ਪੂਰੀਆਂ ਕੀਤੀਆਂ। ਲਿਲੀ ਨੇ 1981 ਵਿਚ 56 ਟੈਸਟ ਵਿਚ ਇਸ ਗਿਣਤੀ ਨੂੰ ਛੂਹਿਆ ਸੀ। ਸ਼੍ਰੀਲੰਕਾ ਦੇ ਮੁਥਈਆ ਮੁਰਲੀਧਰਨ ਨੇ 58 ਟੈਸਟ ਵਿਚ 300 ਵਿਕਟਾਂ ਪੂਰੀਆਂ ਕੀਤੀਆਂ ਸਨ, ਪਰ ਉਹ ਸਭ ਤੋਂ ਤੇਜ਼ੀ ਨਾਲ 400, 500, 600, 700 ਟੈਸਟ ਵਿਕਟਾਂ ਤੱਕ ਪੁੱਜੇ ਅਤੇ 800 ਟੈਸਟ ਵਿਕਟਾਂ ਲੈਣ ਵਾਲੇ ਦੁਨੀਆ ਦੇ ਇਕਲੌਤੇ ਗੇਂਦਬਾਜ਼ ਬਣੇ।
ਵਨਡੇ 'ਚ ਵੀ ਇਸ ਕਾਰਨਾਮੇ ਨੂੰ ਦੋਹਰਾਏਗਾ
ਮੁਰਲੀਧਰਨ ਨੇ ਕਿਹਾ ਕਿ ਮੈਂ ਅਸ਼ਵਿਨ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਟੈਸਟ ਕ੍ਰਿਕਟ ਵਿਚ 300 ਵਿਕਟਾਂ ਲੈਣਾ ਵੱਡੀ ਉਪਲੱਬਧੀ ਹੈ। ਉਹ ਵਨਡੇ ਟੀਮ ਵਿਚ ਨਹੀਂ ਹਨ, ਪਰ ਉਮੀਦ ਹੈ ਕਿ ਭਾਰਤ ਲਈ ਵਨਡੇ ਕ੍ਰਿਕਟ ਵੀ ਲਗਾਤਾਰ ਖੇਡ ਕੇ ਉਸ ਵਿਚ ਵੀ ਇਸ ਪ੍ਰਦਰਸ਼ਨ ਨੂੰ ਦੋਹਰਾਏਗਾ। ਅਸ਼ਵਿਨ ਨੇ 54 ਟੈਸਟ ਵਿਚ 300 ਅਤੇ 111 ਵਨਡੇ ਵਿਚ 150 ਵਿਕਟਾਂ ਹਾਸਲ ਕੀਤੀਆਂ ਹਨ।
ਮੁਰਲੀਧਰਨ ਦਾ ਰਿਕਾਰਡ ਤੋੜੇਗਾ!
ਮੁਰਲੀਧਰਨ ਨੇ ਕਿਹਾ ਕਿ ਨਿਸ਼ਚਿਤ ਤੌਰ ਉੱਤੇ ਇਸ ਸਮੇਂ ਉਹ ਦੁਨੀਆ ਦਾ ਸਰਵਸ੍ਰੇਸ਼ਠ ਸਪਿਨਰ ਹੈ। ਇਹ ਪੁੱਛਣ ਉੱਤੇ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਉਨ੍ਹਾਂ ਦਾ ਰਿਕਾਰਡ ਤੋੜ ਸਕੇਗਾ, ਮੁਰਲੀਧਰਨ ਨੇ ਕਿਹਾ ਕਿ ਅਜੇ ਉਸਦੇ ਸਾਹਮਣੇ ਲੰਬਾ ਕਰੀਅਰ ਹੈ ਅਤੇ ਉਹ ਕਈ ਰਿਕਾਰਡ ਬਣਾਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਹੁਣ 31-32 ਸਾਲ ਦਾ ਹੀ ਹੈ ਅਤੇ ਘੱਟੋਂ-ਘੱਟ ਚਾਰ ਪੰਜ ਸਾਲ ਹੋਰ ਖੇਡੇਗਾ। ਉਂਝ ਇਹ ਇਸ ਉੱਤੇ ਵੀ ਨਿਰਭਰ ਹੋਵੇਗਾ ਕਿ ਉਹ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦਾ ਹੈ ਅਤੇ ਫਿਟਨੈਸ ਦਾ ਪੱਧਰ ਕੀ ਰਹਿੰਦਾ ਹੈ। ਇਹ ਸਮਾਂ ਹੀ ਦੱਸੇਗਾ, ਕਿਉਂਕਿ 35 ਸਾਲ ਦੇ ਬਾਅਦ ਬਹੁਤ ਆਸਾਨ ਨਹੀਂ ਹੁੰਦਾ।
ਰਣਜੀ ਟਕਾਫੀ : ਮੁੰਬਈ ਨਾਕਆਊਟ 'ਚ
NEXT STORY