ਨਵੀਂ ਦਿੱਲੀ— ਯੂ. ਪੀ. ਦੇ ਸਹਾਰਨਪੁਰ ਸਥਿਤ ਦਾਰੂਲ ਓਲੂਮ ਦੇਵਬੰਦ ਦੇ ਮੁਫਤੀ ਨੇ ਇਕ ਫਤਵਾ ਜਾਰੀ ਕੀਤਾ ਹੈ। ਇਸ ਫਤਵੇ 'ਚ ਕਿਹਾ ਗਿਆ ਹੈ ਕਿ ਮੁਸਲਿਮ ਮਹਿਲਾਵਾਂ ਫੁੱਟਬਾਲ ਦੇਖਣਾ ਇਸਲਾਮ ਦੇ ਖਿਲਾਫ ਹੈ ਤੇ ਪੁਰਸ਼ਾਂ ਦਾ ਫੁੱਟਬਾਲ ਦੇਖਣਾ ਨਹੀਂ ਚਾਹੀਦਾ। ਦੇਵਬੰਦ ਦੇ ਮੁਫਤੀ ਅਤਹਰ ਕਾਸਮੀ ਨੇ ਕਿਹਾ ਹੈ ਕਿ ਨਗਨ ਘਟਨਾਂ ਦੇ ਨਾਲ ਖਿਡਾਰੀਆਂ ਨੂੰ ਫੁੱਟਬਾਲ ਖੇਡਦੇ ਦੇਖਣਾ ਇਸਲਾਮ ਦੇ ਨਿਯਮਾਂ ਦੇ ਵਿਰੁੱਧ ਹੈ ਤੇ ਮੁਸਲਿਮ ਮਹਿਲਾਵਾਂ ਦੇ ਲਈ ਇਹ ਹਰਾਮ ਹੈ।

ਕਾਸਮੀ ਨੇ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ? ਕਿ ਤੁਸੀਂ ਪਰਮਾਤਮਾ ਤੋਂ ਨਹੀਂ ਡਰਦੇ? ਤੁਸੀਂ ਉਨ੍ਹਾਂ ਨੂੰ ਇਸ ਤਰ੍ਹਾਂ ਦੀਆਂ ਚੀਜਾਂ ਕਿਉਂ ਦੇਖਣ ਦਿੰਦੇ ਹੋ। ਉਨ੍ਹਾਂ ਨੇ ਖਿਡਾਰੀਆਂ ਨੂੰ ਵੀ ਕਠਘਰੇ 'ਚ ਖੜ੍ਹਾ ਕੀਤਾ ਜੋ ਆਪਣੀ ਮਹਿਲਾਵਾਂ ਨੂੰ ਟੈਲੀਵਿਜ਼ਨ 'ਤੇ ਫੁੱਟਬਾਲ ਦੇਖਣ ਦੀ ਇੰਜ਼ਾਜਤ ਦਿੰਦਾ ਹੈ। ਕਾਸਮੀ ਇੱਥੇ ਤਕ ਵੀ ਬੋਲੇ ਕਿ ਮਹਿਲਾਵਾਂ ਨੂੰ ਫੁੱਟਬਾਲ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੇ ਪੱਟ ਦੇਖਣ ਦਾ ਕਿ ਫਾਇਦਾ ਮਿਲੇਗਾ। ਜੇਕਰ ਉਹ ਮੈਚ ਦੇਖਦੀਆਂ ਹਨ ਤਾਂ ਹਰ ਸਮੇਂ ਉਨ੍ਹਾਂ ਦਾ ਧਿਆਨ ਉਸ ਪਾਸੇ ਹੋਵੇਗਾ।
ਦੱਖਣੀ ਅਫਰੀਕਾ ਟੀਮ ਨੂੰ ਵੱਡਾ ਝਟਕਾ ਇਹ ਧਾਕੜ ਬੱਲੇਬਾਜ਼ ਟੀਮ ਤੋਂ ਬਾਹਰ
NEXT STORY