ਲਖਨਊ (ਭਾਸ਼ਾ)–ਨਾਰਾਇਣ ਜਗਦੀਸ਼ਨ ਦੇ ਅਜੇਤੂ ਸੈਂਕੜੇ ਨਾਲ ਭਾਰਤ-ਏ ਨੇ ਮੰਗਲਵਾਰ ਨੂੰ ਇੱਥੇ ਪਹਿਲੇ ਗੈਰ-ਰਸਮੀ ਟੈਸਟ ਦੇ ਮੀਂਹ ਪ੍ਰਭਾਵਿਤ ਦੂਜੇ ਦਿਨ ਆਸਟ੍ਰੇਲੀਆ-ਏ ਵਿਰੁੱਧ 6 ਵਿਕਟਾਂ ’ਤੇ 532 ਦੌੜਾਂ ’ਤੇ ਪਾਰੀ ਖਤਮ ਐਲਾਨ ਕਰਨ ਤੋਂ ਬਾਅਦ 1 ਵਿਕਟ ’ਤੇ 116 ਦੌੜਾਂ ਬਣਾਈਆਂ। ਜਗਦੀਸ਼ਨ 95 ਗੇਂਦਾਂ ’ਚ 5 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 50 ਦੌੜਾਂ ਬਣਾ ਕੇ ਖੇਡ ਰਿਹਾ ਹੈ ਜਦਕਿ ਬੀ. ਸਾਈ ਸੁਦਰਸ਼ਨ 20 ਦੌੜਾਂ ਬਣਾ ਕੇ ਉਸਦਾ ਸਾਥ ਨਿਭਾਅ ਰਿਹਾ ਹੈ। ਭਾਰਤ-ਏ ਟੀਮ ਪਹਿਲੀ ਪਾਰੀ ਦੇ ਆਧਾਰ ’ਤੇ ਅਜੇ ਵੀ ਆਸਟ੍ਰੇਲੀਆ-ਏ ਤੋਂ 416 ਦੌੜਾਂ ਨਾਲ ਪਿੱਛੇ ਹੈ।
ਜਗਦੀਸ਼ਨ ਤੇ ਅਭਿਮਨਿਊ ਈਸ਼ਵਰਨ ਨੇ ਪਹਿਲੀ ਵਿਕਟ ਲਈ 88 ਦੌੜਾਂ ਜੋੜ ਕੇ ਭਾਰਤੀ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਈਸ਼ਵਰਨ 58 ਗੇਂਦਾਂ ਵਿਚ 6 ਚੌਕਿਆਂ ਦੀ ਮਦਦ ਨਾਲ 44 ਦੌੜਾਂ ਬਣਾਉਣ ਤੋਂ ਬਾਅਦ 22ਵੇਂ ਓਵਰ ਵਿਚ ਲਿਆਮ ਸਕਾਟ ਦੀ ਗੇਂਦ ’ਤੇ ਬੋਲਡ ਹੋਇਆ। ਮੀਂਹ ਕਾਰਨ ਦੂਜੇ ਦਿਨ ਸਿਰਫ 55 ਓਵਰਾਂ ਦੀ ਖੇਡ ਹੋ ਸਕੀ ਤੇ ਸਮੇਂ ਤੋਂ ਪਹਿਲਾਂ ਦਿਨ ਦੀ ਖੇਡ ਖਤਮ ਕਰਨੀ ਪਈ।
ਇਸ ਤੋਂ ਪਹਿਲਾਂ ਆਸਟ੍ਰੇਲੀਆ-ਏ ਦੇ ਵਿਕਟਕੀਪਰ ਬੱਲੇਬਾਜ਼ ਜੋਸ਼ ਫਿਲਿਪ ਨੇ ਤੂਫਾਨੀ ਸੈਂਕੜਾ ਲਾ ਕੇ ਭਾਰਤੀ ਗੇਂਦਬਾਜ਼ਾਂ ਦੀ ਪ੍ਰੇਸ਼ਾਨੀ ਵਧਾਈ ਤੇ ਟੀਮ ਦਾ ਸਕੋਰ 500 ਦੌੜਾਂ ਦੇ ਪਾਰ ਪਹੁੰਚਾਇਆ। ਫਿਲਿਪ ਨੇ ਸਿਰਫ 87 ਗੇਂਦਾਂ ਵਿਚ 18 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ ਅਜੇਤੂ 123 ਦੌੜਾਂ ਬਣਾਈਆਂ। ਜੈਵੀਅਰ ਬਾਰਟਲੇਟ ਨੇ ਵੀ 24 ਗੇਂਦਾਂ ਵਿਚ ਅਜੇਤੂ 39 ਦੌੜਾਂ ਦੀ ਤੇਜ਼ਤਰਾਰ ਪਾਰੀ ਖੇਡੀ, ਜਿਸ ਤੋਂ ਬਾਅਦ ਆਸਟ੍ਰੇਲੀਆ-ਏ ਨੇ ਪਾਰੀ ਖਤਮ ਐਲਾਨ ਕਰ ਦਿੱਤੀ। ਫਿਲਿਪ ਨੇ ਸਕਾਟ ਦੇ ਨਾਲ ਛੇਵੀਂ ਵਿਕਟ ਲਈ 81 ਦੌੜਾਂ ਤੇ ਬਾਰਟਲੈੱਟ ਦੇ ਨਾਲ 7ਵੀਂ ਵਿਕਟ ਲਈ ਸਿਰਫ 62 ਗੇਂਦਾਂ ਵਿਚ 118 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ।
ਆਸਟ੍ਰੇਲੀਆ-ਏ ਨੇ ਦਿਨ ਦੀ ਸ਼ੁਰੂਆਤ 5 ਵਿਕਟਾਂ ’ਤੇ 337 ਦੌੜਾਂ ਤੋਂ ਕੀਤੀ। ਕੱਲ ਦਾ ਅਜੇਤੂ ਬੱਲੇਬਾਜ਼ ਸਕਾਟ (81) ਸੈਂਕੜਾ ਪੂਰਾ ਕਰਨ ਤੋਂ ਖੁੰਝ ਗਿਆ। ਤੇਜ਼ ਗੇਂਦਬਾਜ਼ ਗੁਰਨੂਰ ਬਰਾੜ ਨੇ ਉਸ ਨੂੰ ਕਪਤਾਨ ਸ਼੍ਰੇਅਸ ਅਈਅਰ ਦੇ ਹੱਥੋਂ ਕੈਚ ਕਰਵਾਇਆ। ਸਕਾਟ ਨੇ 122 ਗੇਂਦਾਂ ਦਾ ਸਾਹਮਣਾ ਕਰਦੇ ਹੋਏ 8 ਚੌਕੇ ਤੇ 2 ਛੱਕੇ ਮਾਰੇ। ਭਾਰਤ-ਏ ਵੱਲੋਂ ਹਰਸ਼ ਦੂਬੇ ਨੇ 141 ਦੌੜਾਂ ਦੇ ਕੇ 3 ਜਦਕਿ ਬਰਾੜ ਨੇ 87 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਭਾਰਤੀ ਟੈਸਟ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਣਾ ਨੇ 16 ਓਵਰਾਂ ਵਿਚ 86 ਦੌੜਾਂ ਦਿੱਤੀਆਂ ਪਰ ਉਸ ਨੂੰ ਕੋਈ ਸਫਲਤਾ ਨਹੀਂ ਮਿਲੀ।
ਭਾਰਤ ਦੀਆਂ 'ਸ਼ੇਰਨੀਆਂ' ਨੇ ਰਚ ਦਿੱਤਾ ਇਤਿਹਾਸ, ਆਸਟ੍ਰੇਲੀਆ ਨੂੰ 102 ਦੌੜਾਂ ਨਾਲ ਹਰਾਇਆ
NEXT STORY