ਲੋਹੀਆਂ (ਸੱਦੀ)- ਪਿਛਲੇ ਦਿਨੀਂ ਇਥੋਂ ਦੇ ਨੇੜਲੇ ਪਿੰਡ ਜਲਾਲਪੁਰ ਖੁਰਦ ’ਚ ਸ਼ੇਰ ਆਉਣ ਦੀਆਂ ਬਹੁਤ ਅਫ਼ਵਾਹਾਂ ਫੈਲੀਆਂ ਸਨ ਅਤੇ ਗੁਰਦੁਆਰਾ ਸਾਹਿਬ 'ਤੇ ਅਨਾਊਸਮੈਂਟ ਵੀ ਕਰ ਦਿੱਤੀ ਗਈ ਸੀ ਕਿ ਸਾਰੇ ਪਿੰਡ ਵਾਸੀ ਆਪਣਾ ਧਿਆਨ ਰੱਖਣ, ਜਿਸ ਨਾਲ ਆਮ ਲੋਕਾਂ ’ਚ ਭਾਰੀ ਸਹਿਮ ਦਾ ਮਹੌਲ ਬਣ ਗਿਆ ਸੀ। ਇਸ ਗੱਲ ਦੀ ਪੜਤਾਲ ਤੋਂ ਬਾਅਦ ਸਭ ਅਫ਼ਵਾਹਾਂ ਝੂਠੀਆਂ ਹੀ ਨਿਕਲੀਆਂ ਸਨ।
ਇਹ ਵੀ ਪੜ੍ਹੋ: ਭੱਖਦਾ ਜਾ ਰਿਹੈ ਪੰਜਾਬ 'ਚ ਪ੍ਰਵਾਸੀਆਂ ਨੂੰ ਕੱਢਣ ਦਾ ਮਾਮਲਾ! ਹੁਣ ਇਸ ਪਿੰਡ ਦੀ ਪੰਚਾਇਤ ਨੇ ਲਏ ਵੱਡੇ ਫ਼ੈਸਲੇ

ਇਕ ਵਾਰ ਫਿਰ ਤੋਂ ਇਥੋਂ ਦੇ ਨੇੜਲੇ ਪਿੰਡ ਸਾਬੂਵਾਲ ’ਚ ਇਨ੍ਹਾਂ ਅਫ਼ਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਕਿ ਪਿੰਡ ’ਚ ਇਕ ਸ਼ੇਰ ਘੁੰਮ ਰਿਹਾ ਹੈ। ਸੋਸ਼ਲ ਮੀਡੀਆ ’ਤੇ ਪਿੰਡ ਸਾਬੂਵਾਲ ਦੀਆਂ ਗਲੀਆਂ ’ਚ ਸ਼ੇਰ ਘੁੰਮਦਾ ਵਿਖਾਈ ਦੇ ਰਿਹਾ ਸੀ। ਇਨ੍ਹਾਂ ਅਫ਼ਵਾਹਾਂ ਕਾਰਨ ਪਿੰਡ ਵਾਸੀ ਭਾਰੀ ਪ੍ਰੇਸ਼ਾਨ ਸਨ। ਪਿੰਡ ਦੇ ਵਸਨੀਕ ਸ਼ੇਰ ਤੋਂ ਬਚਾਅ ਕਰਨ ਲਈ ਹਰ ਹੀਲਾ ਵੀ ਵਰਤਣ ਲਈ ਤਿਆਰ ਬੈਠੇ ਸਨ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਨਿਰਮਲ ਸਿੰਘ ਅਤੇ ਹੋਰਨਾਂ ਵਾਸੀਆਂ ਨੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਸ਼ੇਰ ਨਹੀਂ ਸਗੋਂ ਗਿੱਦੜ ਹੈ, ਜੋ ਘੁੰਮ ਰਿਹਾ ਹੈ । ਇਸ ਦੀ ਪੁਸ਼ਟੀ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ 'ਚ ਭਾਰੀ ਮੀਂਹ ਕਾਰਨ ਖੱਡ ਉਫ਼ਾਨ 'ਤੇ, ਸਕੂਲੀ ਬੱਚੇ ਫਸੇ, ਖ਼ੌਫ਼ਨਾਕ ਤਸਵੀਰਾਂ ਆਈਆਂ ਸਾਹਮਣੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਤਮਘਾਤੀ ਹਮਲੇ ਦੀ ਤਿਆਰੀ 'ਚ ਸੀ ਗੁਰਪ੍ਰੀਤ! ਜੀਦਾ ਬੰਬ ਧਮਾਕੇ ਨੂੰ ਲੈ ਕੇ SSP ਦੇ ਵੱਡੇ ਖ਼ੁਲਾਸੇ
NEXT STORY