ਜੈਪੁਰ- ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਨਯਾ ਸ਼ਹਿਰ ਥਾਣਾ ਖੇਤਰ ਵਿੱਚ ਜੂਨੀਅਰ ਰਾਸ਼ਟਰੀ ਖੇਡਾਂ 'ਚ ਸੋਨ ਤਮਗਾ ਜੇਤੂ ਮਹਿਲਾ ਪਾਵਰ ਲਿਫਟਰ ਦੀ ਅਭਿਆਸ ਦੌਰਾਨ 270 ਕਿਲੋਗ੍ਰਾਮ ਦੀ ਰਾਡ ਗਰਦਨ 'ਤੇ ਡਿੱਗਣ ਕਾਰਨ ਮੰਗਲਵਾਰ ਸ਼ਾਮ ਨੂੰ ਮੌਤ ਹੋ ਗਈ। ਸਟੇਸ਼ਨ ਹਾਊਸ ਅਫਸਰ ਵਿਕਰਮ ਤਿਵਾੜੀ ਨੇ ਦੱਸਿਆ ਕਿ ਮਹਿਲਾ ਪਾਵਰ ਲਿਫਟਰ ਯਸ਼ਤਿਕਾ ਆਚਾਰੀਆ (17) ਦੀ ਜਿੰਮ ਵਿੱਚ ਅਭਿਆਸ ਕਰਦੇ ਸਮੇਂ ਮੌਤ ਹੋ ਗਈ।
ਇਹ ਵੀ ਪੜ੍ਹੋ : Champions Trophy ਤੋਂ ਪਹਿਲਾਂ Team India ਨੂੰ ਵੱਡਾ ਝਟਕਾ, ਦਿੱਗਜ ਦੇ ਪਿਤਾ ਦਾ ਦਿਹਾਂਤ, ਦੁਬਈ ਤੋਂ ਘਰ ਪਰਤਿਆ
ਸੋਨ ਤਗਮਾ ਜੇਤੂ ਔਰਤ ਦੀ ਗਰਦਨ 270 ਕਿਲੋਗ੍ਰਾਮ ਦੀ ਰਾਡ ਡਿੱਗਣ ਕਾਰਨ ਟੁੱਟ ਗਈ। ਉਨ੍ਹਾਂ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਤਿਵਾੜੀ ਨੇ ਕਿਹਾ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਟ੍ਰੇਨਰ ਯਸ਼ਤਿਕਾ ਨੂੰ ਜਿੰਮ ਵਿੱਚ ਵੇਟ ਲਿਫਟ ਕਰਵਾ ਰਿਹਾ ਸੀ। ਇਸ ਦੌਰਾਨ ਟ੍ਰੇਨਰ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਇਸ ਸਬੰਧੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਦੇ ਸਾਬਕਾ ਕ੍ਰਿਕਟਰ ਦਾ ਦੇਹਾਂਤ, ਖੇਡ ਜਗਤ 'ਚ ਸੋਗ ਦੀ ਲਹਿਰ
NEXT STORY