ਭੁਵਨੇਸ਼ਵਰ- ਪ੍ਰਸਿੱਧ ਖੇਡ ਡਾਕਟਰੀ ਮਾਹਿਰ ਪੀ. ਐੱਸ. ਐੱਮ. ਚੰਦਰਨ ਦਾ ਮੰਨਣਾ ਹੈ ਕਿ ਭਾਰਤ ਵਿਚ ਨਾਬਾਲਿਗਾਂ ਵੱਲੋਂ ਡੋਪਿੰਗ ਉਲੰਘਣ ਦੇ ਮਾਮਲਿਆਂ ਵਿਚ ਵਾਧਾ ਚਿੰਤਾ ਦਾ ਵਿਸ਼ਾ ਹੈ ਤੇ ਕੌਮਾਂਤਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਨੂੰ ਇਸ ਖਤਰੇ ਨੂੰ ਕੰਟਰੋਲ ਕਰਨ ਲਈ ਹੋਰ ਬਜਟ ਦੀ ਲੋੜ ਹੈ ਕਿਉਂਕਿ ਇਸ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਮੁਸ਼ਕਿਲ ਹੋਵੇਗਾ। ਮੌਜੂਦਾ ਸਮੇਂ ਵਿਚ ਇੱਥੇ ਕਲਿੰਗਾ ਸਟੇਡੀਅਮ ਵਿਚ ਖੇਲੋ ਇੰਡੀਆ ਸਟੇਟ ਸੈਂਟਰ ਆਫ ਐੈਕਸੀਲੈਂਸ ਵਿਚ ਖੇਡ ਤੇ ਕਸਰਤ ਸਾਇੰਸ ਦੇ ਪ੍ਰਮੁੱਖ ਦੀ ਭੂਮਿਕਾ ਨਿਭਾਅ ਰਹੇ ਚੰਦਰਨ ਨੇ ਕਿਹਾ ਕਿ ਡੋਪਿੰਗ ਦੇ ਹਾਨੀਕਾਰਕ ਅਸਰਾਂ ਦਾ ਪ੍ਰਚਾਰ ਕਰਨ ਲਈ ਮਸ਼ਹੂਰ ਹਸਤੀਆਂ ਨੂੰ ਜੋੜਨਾ ਨੌਜਵਾਨਾਂ ਤਕ ਪਹੁੰਚਣ ਦਾ ਇਕ ਚੰਗਾ ਤਰੀਕਾ ਹੋ ਸਕਦਾ ਹੈ।
ਚੰਦਰਨ ਨੇ ਕਿਹਾ, ‘‘ਸਭ ਤੋਂ ਪਹਿਲਾਂ ਇਹ ਸਪੱਸ਼ਟ ਕਰ ਦੇਵਾਂ ਕਿ ਸਾਰੇ ਖਿਡਾਰੀਆਂ ਵਿਚੋਂ ਡੋਪਿੰਗ ਕਰਨ ਵਾਲੇ ਢਾਈ ਤੋਂ ਤਿੰਨ ਫੀਸਦੀ ਹੀ ਹਨ, ਬਾਕੀ 97 ਤੋਂ 97.5 ਫੀਸਦੀ ਬੇਦਾਗ ਹਨ। ਖੇਡਾਂ ਵਿਚ ਡੋਪਿੰਗ ਹਮੇਸ਼ਾ ਰਹੇਗੀ, ਇਹ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿੰਨੇ ਸਰਵਸ੍ਰੇਸ਼ਠ ਤਰੀਕੇ ਨਾਲ ਇਸ ਨੂੰ ਕੰਟਰੋਲ ਵਿਚ ਰੱਖ ਸਕਦੇ ਹੋ।’’ ਉਸ ਨੇ ਕਿਹਾ,‘‘ਨਾਬਾਲਿਗ ਵੀ ਮੁਕਾਬਲੇਬਾਜ਼ੀ ਕਰ ਰਹੇ ਹਨ, ਇਸ ਲਈ ਉਨ੍ਹਾਂ ਵਿਚ ਕੁਝ ਡੋਪਿੰਗ ਕਰਨਗੇ, ਭਾਵੇਂ ਜੋ ਵੀ ਕਾਰਨ ਹੋਵੇ। ਇਹ (ਨਾਬਾਲਿਗਾਂ ਵੱਲੋਂ ਡੋਪਿੰਗ) ਚਿੰਤਾ ਦਾ ਕਾਰਨ ਹੈ ਪਰ ਇਹ ਕੁਝ ਹੈਰਾਨੀਜਨਕ ਨਹੀਂ ਹੈ। ਵੱਡੇ ਖਿਡਾਰੀਆਂ ਦੀ ਤਰ੍ਹਾਂ ਉਹ (ਨਾਬਾਲਿਗ ਖਿਡਾਰੀ) ਵੀ ਸੋਚਦੇ ਹਨ ਕਿ ਤਮਗਾ ਮਿਲਣੇ ’ਤੇ ਉਨ੍ਹਾਂ ਨੂੰ (ਸਿੱਖਿਅਕ ਸੰਸਥਾਵਾਂ ਵਿਚ) ਪ੍ਰਵੇਸ਼ ਮਿਲ ਸਕਦਾ ਹੈ ਜਾਂ ਨੌਕਰੀ ਮਿਲ ਸਕਦੀ ਹੈ।’’
ਦਿੱਲੀ ਨੇ ਜਿੱਤ ਨਾਲ ਖ਼ਤਮ ਕੀਤਾ ਸਫ਼ਰ, ਲਖਨਊ ਨੂੰ ਵੀ 19 ਦੌੜਾਂ ਨਾਲ ਹਰਾ ਕੇ ਪਲੇਆਫ਼ ਦੀ ਰੇਸ 'ਚੋਂ ਕੱਢਿਆ ਬਾਹਰ
NEXT STORY