ਮੈਡ੍ਰਿਡ— ਇਸ ਸਾਲ ਆਪਣਾ 10ਵਾਂ ਫ੍ਰੈਂਚ ਓਪਨ ਖਿਤਾਬ ਜਿੱਤਣ ਵਾਲੇ ਸਪੇਨ ਦੇ ਰਾਫਲ ਨਡਾਲ ਲਗਾਤਾਰ ਦੂਸਰੇ ਹਫਤੇ ਪੇਸ਼ੇਵਰ ਟੈਨਿਸ ਸੰਘ (ਏ.ਟੀ.ਪੀ.) ਰੈਂਕਿੰਗ 'ਚ ਪਹਿਲੇ ਸਥਾਨ 'ਤੇ ਬਣੇ ਹੋਏ ਹਨ। ਨਡਾਲ ਸੋਮਵਾਰ ਤੋਂ ਸ਼ੁਰੂ ਹੋ ਰਹੇ ਅਮਰੀਕੀ ਓਪਨ 'ਚ ਚੋਟੀ ਦੇ ਖਿਡਾਰੀ ਦੇ ਤੌਰ 'ਤੇ ਹਿੱਸਾ ਲੈਣਗੇ। ਬ੍ਰਿਟੇਨ ਦੇ ਐਂਡੀ ਮਰੇ ਸਾਲ ਦੇ ਚੌਥੇ ਗ੍ਰੈਂਡ ਸਲੈਮ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਰਹੇ ਹਨ। ਇਹ ਦੂਜੇ ਸਥਾਨ 'ਤੇ ਹੈ। ਨਡਾਲ ਨੇ ਪਿਛਲੇ ਹਫਤੇ ਮਰੇ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ।
ਸਵਿਟਜ਼ਰਲੈਂਡ ਦੇ ਰੋਜਰ ਫੇਡਰਰ ਤੀਜੇ ਸਥਾਨ 'ਤੇ ਬਣੇ ਹੋਏ ਹਨ। ਉਨ੍ਹਾ ਨੇ ਸੱਟ ਲੱਗਣ ਕਾਰਨ ਸਿਨਸਿਨਾਟੀ ਓਪਨ 'ਚੋਂ ਆਪਣਾ ਨਾਂ ਵਾਪਸ ਲੈ ਲਿਆ ਸੀ ਪਰ ਉਹ ਅਮਰੀਕੀ ਓਪਨ 'ਚ ਖੇਡਣਗੇ। ਸਵਿਸ ਖਿਡਾਰੀ ਸਟੈਨ ਵਾਵਰਿੰਕਾ ਚੌਥੇ ਸਥਾਨ 'ਤੇ ਹੈ ਜਦਕਿ ਸਰਬਿਆ ਨੇ ਨੋਵਾਲ ਜੋਕੋਵਿਕ 5ਵੇਂ ਸਥਾਨ 'ਤੇ ਹੈ। ਜੋਕੋਵਿਕ ਵੀ ਅਮਰੀਕੀ ਓਪਨ 'ਚ ਹਿੱਸਾ ਨਹੀਂ ਲੈ ਰਹੇ ਹਨ। ਜਰਮਨੀ ਦੇ ਐਲੇਕਸਜੇਂਡਰ ਜਵੇਰੇਵ 6ਵੇਂ, ਕ੍ਰੋਏਸ਼ੀਆ ਦੇ ਮਾਰਿਨ ਸਿਲਿਕ 7ਵੇਂ, ਆਸਟਰੇਲੀਆ ਦੇ ਡੋਮਿਨਿਕ ਥੀਮ 8ਵੇਂ, ਬੁਲਗਾਰਿਆ ਦੇ ਗ੍ਰਿਗੋਰ 9ਵੇਂ ਅਤੇ ਜਾਪਾਨ ਦੇ ਕੇਈ ਨਿਸ਼ਿਕੋਰੀ 10ਵੇਂ ਸਥਾਨ 'ਤੇ ਹੈ।
ਦਿੱਲੀ ਰਣਜੀ ਟੀਮ ਦਾ ਕੋਚ ਬਣਿਆ ਰਹੇਗਾ ਭਾਸਕਰ, ਗੇਂਦਬਾਜ਼ੀ ਕੋਚ ਬਣਿਆ ਪ੍ਰਭਾਕਰ
NEXT STORY