ਅਮਰੀਕਾ (ਨਿਕਲੇਸ਼ ਜੈਨ)– ਵਿਸ਼ਵ ਨੰਬਰ-1 ਬਲਿਟਜ਼ ਸ਼ਤਰੰਜ ਖਿਡਾਰੀ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਲਗਾਤਾਰ ਤੀਜੇ ਸਾਲ ਸਪੀਡ ਚੈੱਸ ਸ਼ਤਰੰਜ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਉਸ ਨੇ ਇਕ ਬੇਹੱਦ ਰੋਮਾਂਚਕ ਫਾਈਨਲ ਵਿਚ ਆਖਰੀ ਮੁਕਾਬਲੇ ਵਿਚ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਫਰਾਂਸ ਦੇ ਗ੍ਰੈਂਡ ਮਾਸਟਰ ਮੈਕਸਿਮ ਲਾਗ੍ਰੇਵ ਨੂੰ 18.5-12.5 ਦੇ ਫਰਕ ਨਾਲ ਹਰਾਉਂਦੇ ਹੋਏ ਪਹਿਲਾ ਸਥਾਨ ਹਾਸਲ ਕਰ ਲਿਆ।
ਦੋਵਾਂ ਵਿਚਾਲੇ ਪਹਿਲੇ ਸੈੱਟ ਵਿਚ 90 ਮਿੰਟ ਤਕ 5+1 ਮਿੰਟ ਦੇ 10 ਮੁਕਾਬਲੇ ਹੋਏ ਤੇ 5.5-4.5 ਦੇ ਫਰਕ ਨਾਲ ਨਾਕਾਮੁਰਾ ਨੇ ਇਹ ਸੈੱਟ ਜਿੱਤ ਲਿਆ। ਇਸ ਤੋਂ ਬਾਅਦ ਦੂਜੇ ਸੈੱਟ ਵਿਚ 60 ਮਿੰਟ ਤਕ 3+1 ਮਿੰਟ ਦੇ 10 ਬਲਿਟਜ਼ ਮੁਕਾਬਲਿਆਂ ਵਿਚ ਮੈਕਸਿਮ ਨੇ ਜ਼ੋਰਦਾਰ ਵਾਪਸੀ ਕੀਤੀ ਪਰ ਜਿੱਤ ਨਹੀਂ ਦਰਜ ਕਰ ਸਕਿਆ ਤੇ ਸਕੋਰ 5-5 ਨਾਲ ਬਰਾਬਰ ਰਿਹਾ।
ਅਜਿਹੇ ਵਿਚ ਵਾਰੀ ਆਈ ਤੀਜੇ ਸੈੱਟ ਵਿਚ ਬੇਹੱਦ ਤੇਜ਼ 1+1 ਮਿੰਟ ਦੇ 11 ਬੁਲੇਟ ਮੁਕਾਬਲਿਆਂ ਦੀ, ਜਿਸ ਵਿਚ ਪਹਿਲੇ ਦੋ ਮੈਚ ਜਿੱਤ ਕੇ ਲਾਗ੍ਰੇਵ ਨੇ ਬੜ੍ਹਤ ਬਣਾ ਲਈ ਪਰ ਇਸ ਤੋਂ ਬਾਅਦ ਜਿਵੇਂ ਨਾਕਮੁਰਾ ਤੂਫਾਨ ਬਣ ਕੇ ਖੇਡਿਆ ਤੇ ਬਚੇ ਹੋਏ 9 ਮੈਚਾਂ ਵਿਚੋਂ 7 ਜਿੱਤੇ ਤੇ 2 ਡਰਾਅ ਖੇਡੇ ਤੇ ਸਕੋਰ 8-3 ਕਰਕੇ ਇਹ ਸੈੱਟ ਜਿੱਤ ਲਿਆ, ਉਹ ਸ਼ਾਨਦਾਰ ਸੀ ਤੇ ਇਸ ਤਰ੍ਹਾਂ ਉਸ ਨੇ ਕੁਲ ਸਕੋਰ 18.5-12.5 ਨਾਲ ਫਾਈਨਲ ਆਪਣੇ ਨਾਂ ਕਰ ਲਿਆ।
ਨੋਟ- ਅਮਰੀਕਾ ਦਾ ਨਾਕਾਮੁਰਾ ਬਣਿਆ ਤੀਜੀ ਵਾਰ ਸਪੀਡ ਸ਼ਤਰੰਜ ਦਾ ਬਾਦਸ਼ਾਹ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਵਿੰਡੀਜ਼ ਪਾਰੀ ਦੀ ਹਾਰ ਦੇ ਸੰਕਟ 'ਚ, ਨਿਊਜ਼ੀਲੈਂਡ ਕਲੀਨ ਸਵੀਪ ਦੇ ਕੰਢੇ
NEXT STORY