ਸਪੋਰਟਸ ਡੈਸਕ— ਸਵਿਟਜ਼ਰਲੈਂਡ ਵਿਚ ਚੱਲ ਰਹੀ ਫਿਡੇ ਗ੍ਰਾਂ. ਪ੍ਰੀ. ਦੀ ਸਮਾਪਤੀ ਹੋ ਗਈ ਹੈ। ਜਾਰਜੀਆ ਦੀ ਚੋਟੀ ਦੀ ਨਾਨਾ ਦਗਨਿਡਜੇ ਨੇ ਪਿਛਲੇ ਹਾਲੀਆ ਕੁਝ ਸਾਲਾਂ ਵਿਚ ਆਪਣਾ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਖਿਤਾਬ ਆਪਣੇ ਨਾਂ ਕਰ ਲਿਆ। ਆਖਰੀ ਰਾਊਂਡ ਵਿਚ ਉਸਦਾ ਮੁਕਾਬਲਾ ਉਸਦੇ ਹੀ ਨਾਲ ਸਾਂਝੀ ਬੜ੍ਹਤ ’ਤੇ ਚੱਲ ਰਹੀ ਰੂਸ ਦੀ ਅਲੈਕਸੈਂਦ੍ਰਾ ਗੋਰਯਾਚਕਿਨਾ ਨਾਲ ਸੀ। ਦੋਵਾਂ ਵਿਚਾਲੇ ਮੁਕਾਬਲਾ ਡਰਾਅ ਰਿਹਾ ਤੇ ਸਕੋਰ ਵੀ 7 ਅੰਕਾਂ ਹੋ ਗਿਆ। ਅਜਿਹੇ ਵਿਚ ਕਾਲੇ ਮੋਹਰਿਆਂ ਨਾਲ ਵੱਧ ਮੁਕਾਬਲੇ ਜਿੱਤਣ ਕਾਰਣ ਨਾਨਾ ਦਗਨਿਡਜੇ ਨੂੰ ਟਾਈਬ੍ਰੇਕ ਵਿਚ ਪਹਿਲਾ ਸਥਾਨ ਹਾਸਲ ਹੋਇਆ, ਜਦਕਿ ਗੋਰਯਾਚਕਿਨਾ ਦੂਜੇ ਸਥਾਨ ’ਤੇ ਰਹੀ।
ਸਾਰਿਆਂ ਨੂੰ ਹੈਰਾਨ ਕਰਦੇ ਹੋਏ ਕਜ਼ਾਕਿਸਤਾਨ ਦੀ ਨੌਜਵਾਨ ਖਿਡਾਰਨ ਅਬਦੁਮਾਲਿਕ ਜਹੰਸਾਯਾ ਨੇ 6.5 ਅੰਕ ਬਣਾ ਕੇ ਤੀਜਾ ਸਥਾਨ ਹਾਸਲ ਕੀਤਾ। ਭਾਰਤ ਦੀ ਹਰਿਕਾ ਦ੍ਰੋਣਵਾਲੀ ਆਖਰੀ ਰਾਊਂਡ ਵਿਚ ਯੂਕ੍ਰੇਨ ਦੀ ਮਾਰੀਆ ਮੁਜਯਚੁਕ ਨਾਲ ਡਰਾਅ ਕਰ ਸਕੀ ਅਤੇ ਸ਼ੁਰੂਆਤੀ 5 ਰਾਊਂਡਾਂ ਵਿਚ ਸਭ ਤੋਂ ਅੱਗੇ ਚੱਲ ਰਹੀ ਭਾਰਤ ਦੀ ਹਰਿਕਾ ਦ੍ਰੋਣਵਾਲੀ ਦਾ ਦੂਜੇ ਹਿੱਸਾ ਵਿਚ ਪ੍ਰਦਰਸ਼ਨ ਬੇਹੱਦ ਨਿਰਾਸ਼ਾਜਨਕ ਰਿਹਾ ਤੇ ਉਹ 7ਵੇਂ ਸਥਾਨ ’ਤੇ ਰਹੀ।
ਆਖਰੀ ਸਥਿਤੀ ਕੁਝ ਇਸ ਤਰ੍ਹਾਂ ਰਹੀ
ਜਾਰਜੀਆ ਦੀ ਨਾਨਾ ਦਗਨਿਡਜੇ ਤੇ ਰੂਸ ਦੀ ਅਲੈਕਸੈਂਦ੍ਰਾ ਗੋਰਯਾਚਕਿਨਾ 7 ਅੰਕ, ਕਜ਼ਾਕਿਸਤਾਨ ਦੀ ਅਬਦੁਮਾਲਿਕ ਜਹੰਸਾਯਾ 6.5 ਅੰਕ, ਰੂਸ ਦੀ ਅਲਿਨਾ ਕਸ਼ਿੰਲਸਕਯਾ ਤੇ ਯੂਕ੍ਰੇਨ ਦੀ ਅੰਨਾ ਮੁਜਯਚੁਕ 6 ਅੰਕ, ਭਾਰਤ ਦੀ ਹਰਿਕਾ ਦ੍ਰੋਣਾਵਲੀ, ਬੁਲਗਾਰੀਆ ਦੀ ਅੰਤੋਨੇਤਾ ਸਟੇਫਨੋਵਾ ਤੇ ਯੂ¬ਕ੍ਰੇਨ ਦੀ ਮਾਰੀਆ ਮੁਜਯਚੁਕ 5.5 ਅੰਕ, ਚੀਨ ਦੀ ਜੂ ਵੈਂਜੂਨ, ਸਵੀਡਨ ਦੀ ਪਿਯਾ ¬ਕ੍ਰਮਲਿੰਗ 4.5 ਅੰਕ ਤੇ ਰੂਸ ਦੀ ਅਲੈਕਸਾਂਦ੍ਰਾ ਕੋਸਤੇਨਿਯੁਕ ਤੇ ਫਰਾਂਸ ਦੀ ਮਾਰੀਆ ਸੇਬਗ 4 ਅੰਕ ’ਤੇ ਰਹੀਆਂ।
ਆਈ. ਪੀ. ਐੱਲ. ਨੂੰ ਲੈ ਕੇ ਕੋਈ ਆਖਰੀ ਫੈਸਲਾ ਨਹੀਂ
NEXT STORY