ਸਟਟਗਾਰਟ— ਵਿਸ਼ਵ ਦੀ ਨੰਬਰ ਇਕ ਟੈਨਿਸ ਖਿਡਾਰਨ ਨਾਓਮੀ ਓਸਾਕਾ ਨੇ ਇੱਥੇ ਸਟਟਗਾਰਟ ਓਪਨ ਟੈਨਿਸ ਟੂਰਨਾਮੈਂਟ ਦੇ ਰੋਮਾਂਚਕ ਅੰਤਿਮ-ਅੱਠ ਮੁਕਾਬਲੇ 'ਚ ਡੋਨਾ ਵੇਕਿਕ ਨੰ ਹਰਾ ਕੇ ਆਪਣੇ ਕਰੀਅਰ ਦੇ ਪਹਿਲੇ ਕਲੇਅ ਕੋਰਟ ਸੈਮੀਫਾਈਨਲ 'ਚ ਜਗ੍ਹਾ ਬਣੀ ਲਈ ਹੈ। 21 ਸਾਲਾ ਜਾਪਾਨੀ ਖਿਡਾਰਨ ਫਾਈਨਲ ਸੈੱਟ 'ਚ 1-5 ਨਾਲ ਪੱਛੜ ਗਈ ਸੀ ਪਰ ਉਨ੍ਹਾਂ ਨੇ ਵੇਕਿਕ ਨੂੰ 6-3, 4-6, 7-6 (7-4) ਨਾਲ ਹਰਾ ਕੇ ਅਗਲੇ ਦੌਰ 'ਚ ਜਗ੍ਹਾ ਪੱਕੀ ਕਰ ਲਈ।
ਇਸ ਸਾਲ ਖਰਾਬ ਦੌਰ ਤੋਂ ਗੁਜ਼ਰ ਰਹੀ ਓਸਾਕਾ ਨੇ ਜਿੱਤ ਲਈ ਆਪਣੀ ਖਰਾਬ ਫਾਰਮ ਦੀਆਂ ਖਬਰਾਂ ਨੂੰ ਨਕਾਰਦੇ ਹੋਏ ਕਿਹਾ, ''ਮੈਂ ਇਸ ਸਾਲ ਆਸਟਰੇਲੀਆ ਓਪਨ ਜਿੱਤਿਆ ਹੈ ਨਾ। ਮੈਨੂੰ ਨਹੀਂ ਪਤਾ ਕਿ ਲੋਕ ਅਜਿਹਾ ਕਿਉਂ ਕਹਿ ਰਹੇ ਹਨ ਕਿ ਮੇਰਾ ਸੈਸ਼ਨ ਖਰਾਬ ਚਲ ਰਿਹਾ ਹੈ।'' ਮੈਲਬੋਰਨ 'ਚ ਆਪਣੇ ਕਰੀਅਰ ਦਾ ਦੂਜਾ ਗ੍ਰੈਂਡ ਸਲੈਮ ਜਿੱਤਣ ਦੇ ਬਾਅਦ ਓਸਾਕਾ ਕਿਸੇ ਵੀ ਟੂਰਨਾਮੈਂਟ ਦੇ ਸੈਮੀਫਾਈਨਲ ਤਕ ਨਹੀਂ ਪਹੁੰਚੀ ਸੀ। ਉਨ੍ਹਾਂ ਨੂੰ ਦੁਬਈ, ਇੰਡੀਅਨ ਵੇਲਸ ਤੇ ਮਿਆਮੀ 'ਚ ਸ਼ੁਰੂਆਤੀ ਦੌਰ ਦੇ ਬਾਅਦ ਬਾਹਰ ਹੋਣਾ ਪਿਆ ਸੀ। ਹਾਲਾਂਕਿ ਸਟਟਗਾਰਟ 'ਚ ਉਨ੍ਹਾਂ ਨੇ ਉਲਟਫੇਰ ਦਾ ਸ਼ਿਕਾਰ ਹੋਣ ਤੋਂ ਬਚਦੇ ਹਏ ਅੰਤਿਮ ਚਾਰ 'ਚ ਜਗ੍ਹਾ ਪੱਕੀ ਕਰ ਲਈ ਹੈ।
ਦ੍ਰਮੁਕ-ਕਾਂਗਰਸ ਨੇ ਗੋਮਤੀ ਨੂੰ 15 ਲੱਖ ਰੁਪਏ ਨਕਦ ਇਨਾਮ ਦੇਣ ਦਾ ਕੀਤਾ ਐਲਾਨ
NEXT STORY