ਇੰਡੀਅਨ ਵੇਲਸ (ਭਾਸ਼ਾ) : ਦੁਨੀਆ ਦੀਆਂ ਚੋਟੀ ਦੀਆਂ ਖਿਡਾਰਣਾਂ ਵਿਚੋਂ ਇਕ ਨਾਓਮੀ ਓਸਾਕਾ ਇੰਡੀਅਨ ਵੇਲਸ ਬੀ.ਐਨ.ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਤੋਂ ਹੱਟ ਗਈ ਹੈ। ਇਸ ਮਹੀਨੇ ਦੇ ਸ਼ੁਰੂ ਵਿਚ ਯੂ.ਐਸ. ਓਪਨ ਵਿਚ ਹਾਰਨ ਦੇ ਬਾਅਦ ਓਸਾਕਾ ਨੇ ਕਿਹਾ ਸੀ ਕਿ ਉਹ ਟੈਨਿਸ ਤੋਂ ਲੰਬੇ ਸਮੇਂ ਦੀ ਛੁੱਟੀ ਲੈਣਾ ਚਾਹੁੰਦੀ ਹੈ, ਜਿਸ ਦੇ ਬਾਅਦ ਸੰਭਾਵਨਾ ਬਣ ਗਈ ਸੀ ਕਿ ਉਹ ਇਸ ਸੀਜ਼ਨ ਦੇ ਆਖ਼ਰੀ ਟੂਰਨਾਮੈਂਟਾਂ ਤੋਂ ਹੱਟ ਸਕਦੀ ਹੈ।
ਓਸਾਕਾ ਨੇ ਆਪਣੇ ਟਵਿਟਰ ਹੈਂਡਲ ’ਤੇ ਚਾਰ ਤੋਂ 17 ਅਕਤੂਬਰ ਤੱਕ ਇੰਡੀਅਨ ਵੇਲਸ ਵਿਚ ਹੋਣ ਵਾਲੇ ਟੂਰਨਾਮੈਂਟ ਤੋਂ ਹਟਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ‘ਈਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਨਹੀਂ ਪਤਾ ਕਿ ਮੈਂ ਆਪਣਾ ਅਗਲਾ ਟੈਨਿਸ ਮੈਚ ਕਦੋਂ ਖੇਡਾਂਗੀ।’ ਓਸਾਕਾ ਚਾਰ ਵਾਰ ਦੀ ਗ੍ਰੈਂਡਸਲੈਮ ਜੇਤੂ ਅਤੇ ਵਿਸ਼ਵ ਦੀ ਸਾਬਕਾ ਨੰਬਰ ਇਕ ਖਿਡਾਰਣ ਹੈ। ਉਹ ਇਸ ਵੇਲੇ ਵਿਸ਼ਵ ਰੈਂਕਿੰਗ ਵਿਚ 8ਵੇਂ ਸਥਾਨ ’ਤੇ ਹੈ।
MCC ਨੇ ਖੇਡ ਦੇ ਨਿਯਮਾਂ ’ਚ ਕੀਤਾ ਬਦਲਾਅ, ‘ਬੈਟਸਮੈਨ’ ਦੀ ਬਜਾਏ ‘ਬੈਟਰ’ ਸ਼ਬਦ ਹੋਵੇਗਾ ਇਸਤੇਮਾਲ
NEXT STORY