ਸਪੋਰਟਸ ਡੈਸਕ— ਵੈਸਟਇੰਡੀਜ਼ ਦੇ ਖਿਲਾਫ 92 ਦੌੜਾਂ ਦੀ ਆਪਣੀ ਸਭ ਤੋਂ ਬਿਹਤਰੀਨ ਤੇ ਮੈਚ ਜੇਤੂ ਪਾਰੀ ਖੇਡਣ ਵਾਲੇ ਆਸਟਰੇਲੀਆ ਦੇ ਤੇਜ਼ ਗੇਂਦਬਾਜ਼ ਨੇਥਨ ਕੁਲਟਰ ਨਾਇਲ ਨੇ ਕਿਹਾ ਹੈ ਕਿ ਜੇਕਰ ਭਾਰਤ ਦੇ ਖਿਲਾਫ ਐਤਵਾਰ ਨੂੰ ਹੋਣ ਵਾਲੇ ਵਰਲਡ ਕੱਪ ਮੁਕਾਬਲੇ 'ਚ ਉਨ੍ਹਾਂ ਨੂੰ ਆਰਾਮ ਦਿੱਤਾ ਜਾਂਦਾ ਹੈ ਤਾਂ ਇਸ 'ਤੇ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ। ਕੋਲਟਰ ਨਾਇਲ ਨੂੰ ਵਰਲਡ ਕੱਪ ਦੇ ਦੋ ਮੁਕਾਬਲਿਆਂ 'ਚ ਹੁਣ ਤੱਕ ਕੋਈ ਵਿਕਟ ਨਹੀਂ ਮਿਲ ਪਾਈ ਹੈ, ਹਾਲਾਂਕਿ ਉਨ੍ਹਾਂ ਨੇ ਵੈਸਟਇੰਡੀਜ਼ ਦੇ ਖਿਲਾਫ 60 ਗੇਂਦਾਂ 'ਚ 92 ਦੌੜਾਂ ਬਣਾ ਕੇ ਟੀਮ ਲਈ ਮਹੱਤਵਪੂਰਨ ਪਾਰੀ ਖੇਡੀ ਸੀ।
ਪਰ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਖ਼ਰਾਬ ਗੇਂਦਬਾਜ਼ੀ ਦੇ ਚੱਲਦੇ ਉਨ੍ਹਾਂ ਨੂੰ ਵਨ ਡੇ ਮੈਚ ਚੋਂ ਹਟਾਇਆ ਜਾ ਸਕਦਾ ਹੈ। ਕੁਲਟਰ ਨਾਇਲ ਨੇ ਕਿਹਾ, ''ਸਾਡੇ ਕੋਲ ਟੀਮ 'ਚ ਦੋ ਵਿਸ਼ਵ ਪੱਧਰ ਤੇਜ਼ ਗੇਂਦਬਾਜ਼ ਹਨ, ਮੇਰਾ ਟੀਮ 'ਚ ਚੋਣ ਦੌੜਾਂ ਬਣਾਉਣ ਲਈ ਨਹੀਂ ਹੋਇਆ ਹੈ। ਦੌੜਾਂ ਬਣਾਉਣ ਦਾ ਕੰਮ ਟਾਪ ਆਰਡਰ ਹੈ, ਇਸ ਲਈ ਮੈਨੂੰ ਹੈਰਾਨੀ ਨਹੀਂ ਹੋਵੇਗਾ ਜੇਕਰ ਅਗਲੇ ਮੈਚ ਲਈ ਮੈਨੂੰ ਟੀਮ ਨਾਲ ਬਾਹਰ ਰੱਖਿਆ ਜਾਵੇ। ਮੈਨੂੰ ਟੀਮ 'ਚ ਵਿਕਟ ਲੈਣ ਲਈ ਸ਼ਾਮਲ ਕੀਤਾ ਗਿਆ ਹੈ ਤੇ ਮੈਂ ਦੋ ਮੈਚਾਂ 'ਚ ਹੁਣ ਤੱਕ ਕੋਈ ਵਿਕਟ ਨਹੀਂ ਲੈ ਪਾਇਆ ਹਾਂ।
ਮਹਿਲਾ ਵਿਸ਼ਵ ਕੱਪ 'ਚ ਫਰਾਂਸ ਨੇ ਦੱ. ਕੋਰੀਆ ਨੂੰ 4-0 ਹਰਾਇਆ
NEXT STORY