ਨਵੀਂ ਦਿੱਲੀ (ਬਿਊਰੋ)— ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ ਕੋਲਕਾਤਾ ਦੇ ਈਡਨ ਗਾਰਡਨਸ ਵਿਚ ਖੇਡਿਆ ਜਾ ਰਿਹਾ ਹੈ। ਮੈਚ ਦੇ ਪਹਿਲੇ ਦਿਨ ਹੀ ਭਾਰਤੀ ਟੀਮ ਦੇ ਨਾਮ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ। ਭਾਰਤੀ ਟੀਮ ਪਹਿਲੀ ਅਜਿਹੀ ਟੈਸਟ ਟੀਮ ਬਣ ਗਈ ਹੈ, ਜਿਸਦੇ ਖਿਲਾਫ ਕਿਸੇ ਗੇਂਦਬਾਜ਼ ਨੇ ਤਿੰਨ ਵਿਕਟਾਂ ਬਿਨ੍ਹਾਂ ਦੌੜਾਂ ਖਰਚੇ ਲਈਆਂ ਹੋਣ।
ਬਿਨ੍ਹਾਂ ਦੌੜਾਂ ਦਿੱਤੇ 3 ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼
ਸ਼੍ਰੀਲੰਕਾਈ ਤੇਜ਼ ਗੇਂਦਬਾਜ਼ ਸੁਰੰਗਾ ਲਕਮਲ ਨੇ ਮੈਚ ਦੇ ਪਹਿਲੇ ਦਿਨ ਤਿੰਨ ਵਿਕਟਾਂ ਝਟਕਾਈਆਂ ਅਤੇ ਉਹ ਟੈਸਟ ਪਾਰੀ ਵਿਚ ਬਿਨ੍ਹਾਂ ਦੌੜਾਂ ਦਿੱਤੇ ਤਿੰਨ ਵਿਕਟਾਂ ਹਾਸਲ ਕਰਨ ਵਾਲੇ ਦੂਜੇ ਗੇਂਦਬਾਜ਼ ਬਣ ਗਏ ਹਨ। ਭਾਰਤ ਨੇ ਮੀਂਹ ਨਾਲ ਪ੍ਰਭਾਵਿਤ ਪਹਿਲੇ ਦਿਨ ਦੇ ਖੇਡ ਦੌਰਾਨ ਤਿੰਨ ਵਿਕਟਾਂ ਉੱਤੇ 17 ਦੌੜਾਂ ਬਣਾਈਆਂ ਸਨ। ਲਕਮਲ ਨੇ ਇਸ ਦੌਰਾਨ ਸਾਰੇ ਛੇ ਓਵਰ ਮੇਡਨ ਸੁੱਟਦੇ ਹੋਏ ਤਿੰਨ ਵਿਕਟਾਂ ਆਪਣੀ ਝੋਲੀ ਵਿਚ ਪਾਈਆਂ।
ਆਸਟਰੇਲੀਆਈ ਖਿਡਾਰੀ ਕਰ ਚੁੱਕਾ ਹੈ ਇਹ ਕਾਰਨਾਮਾ
ਉਨ੍ਹਾਂ ਤੋਂ ਪਹਿਲਾਂ ਟੈਸਟ ਪਾਰੀ ਵਿਚ ਬਿਨ੍ਹਾਂ ਦੌੜਾਂ ਦਿੱਤੇ ਤਿੰਨ ਵਿਕਟਾਂ ਝਟਕਾਉਣ ਦਾ ਕਾਰਨਾਮਾ ਆਸਟਰੇਲੀਆ ਦੇ ਰਿਚੀ ਬੇਨੋ ਨੇ ਭਾਰਤ ਖਿਲਾਫ ਹੀ ਦਿੱਲੀ ਦੇ ਫਿਰੋਜਸ਼ਾਹ ਕੋਟਲਾ ਵਿਚ ਕੀਤਾ ਸੀ ਜਦੋਂ ਉਨ੍ਹਾਂ ਨੇ 3.4 ਓਵਰ ਵਿਚ ਬਿਨ੍ਹਾਂ ਦੌੜਾਂ ਦਿੱਤੇ ਤਿੰਨ ਵਿਕਟਾਂ ਝਟਕਾਉਂਦੇ ਹੋਏ ਮੇਜ਼ਬਾਨ ਟੀਮ ਨੂੰ 135 ਦੌੜਾਂ ਉੱਤੇ ਸਮੇਟਣ ਵਿਚ ਅਹਿਮ ਭੂਮਿਕਾ ਨਿਭਾਈ ਸੀ।
IPL ਲਈ ਰਿਕੀ ਪੋਂਟਿੰਗ ਨੂੰ ਲੈ ਕੇ ਚਲ ਰਿਹੈ ਮੁਕਾਬਲਾ
NEXT STORY