ਮੈਲਬੌਰਨ- ਆਸਟ੍ਰੇਲੀਆ ਦੇ ਸੀਮਤ ਓਵਰ ਕਪਤਾਨ ਆਰੋਨ ਫਿੰਚ ਦਾ ਕਹਿਣਾ ਹੈ ਕਿ ਪਹਿਲੇ ਟੈਸਟ 'ਚ ਵਿਰਾਟ ਕੋਹਲੀ ਦਾ ਸਾਹਮਣਾ ਕਰਦੇ ਹੋਏ ਮੇਜ਼ਬਾਨ ਖਿਡਾਰੀਆਂ ਨੂੰ 'ਸਹੀ ਸੰਤੁਲਨ' ਬਣਾਉਣਾ ਹੋਵੇਗਾ ਕਿਉਂਕਿ ਜ਼ਿਆਦਾ ਉਕਸਾਉਣ 'ਤੇ ਭਾਰਤੀ ਕਪਤਾਨ ਵਿਰੋਧੀ ਟੀਮ ਲਈ 'ਬੇਰਹਿਮ' ਸਾਬਿਤ ਹੋ ਸਕਦਾ ਹੈ।
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਕ੍ਰਿਕਟ ਦੇ ਮੈਚਾਂ ਦੌਰਾਨ ਇਕ-ਦੂਜੇ ਦਾ ਵਿਰੋਧ ਜਗ-ਜ਼ਾਹਿਰ ਹੈ। ਦੋਨੋਂ ਟੀਮਾਂ ਵਿਚਾਲੇ ਜੁਬਾਨੀ-ਜੰਗ, ਇਕ-ਦੂਜੇ 'ਤੇ ਚਿੱਕੜ ਉਛਾਲਣਾ ਅਤੇ ਵਿਵਾਦ ਚਲਦੇ ਰਹਿੰਦੇ ਹਨ। ਪਿਛਲੀ ਵਾਰ 2018-19 'ਚ ਖੇਡੀ ਗਈ ਸੀਰੀਜ਼ 'ਚ ਕੋਹਲੀ ਅਤੇ ਟਿਮ ਪੇਨ ਵਿਚਾਲੇ ਤਿੱਖੀ ਬਹਿੰਸ ਦੇਖੀ ਗਈ ਸੀ। ਫਿੰਚ ਨੇ ਕਿਹਾ ਕਿ ਕਈ ਵਾਰ ਮੌਕੇ ਆਉਣਗੇ ਜਦੋਂ ਤਨਾਅ ਪੈਦਾ ਹੋਵੇਗਾ। ਇਸ 'ਚ ਸੰਤੁਲਨ ਬਣਾਉਣ ਦੀ ਜ਼ਰੂਰਤ ਹੈ। ਕੋਹਲੀ ਨੂੰ ਉਕਸਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਕਰਨ 'ਤੇ ਉਹ ਵਿਰੋਧੀ ਟੀਮਾਂ ਲਈ ਬੇਰਹਿਮ ਸਾਬਿਤ ਹੋ ਸਕਦਾ ਹੈ।
ਨੋਟ- ਕੋਹਲੀ ਦਾ ਸਾਹਮਣਾ ਕਰਦੇ ਸਮੇਂ ਸਹੀ ਸੰਤੁਲਨ ਦੀ ਜ਼ਰੂਰਤ : ਫਿੰਚ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਸਨਵੇ ਸਿੱਟਜ਼ ਸ਼ਤਰੰਜ 'ਚ ਟਾਪ ਸੀਡ ਕੋਰੋਬੋਵ ਦੀ ਜਿੱਤ ਨਾਲ ਸ਼ੁਰੂਆਤ
NEXT STORY