ਸਿੱਟਜ਼ (ਸਪੇਨ) (ਨਿਕਲੇਸ਼ ਜੈਨ)- ਸਨਵੇ ਸਿੱਟਜ਼ ਸ਼ਤਰੰਜ ਟੂਰਨਾਮੈਂਟ 'ਚ 29 ਦੇਸ਼ਾਂ ਦੇ 138 ਖਿਡਾਰੀ ਖੇਡ ਰਹੇ ਹਨ, ਜਿਨ੍ਹਾਂ 'ਚ 29 ਗ੍ਰੈਂਡ ਮਾਸਟਰ ਸਮੇਤ ਕੁੱਲ 73 ਟਾਈਟਲ ਖਿਡਾਰੀ ਸ਼ਾਮਿਲ ਹਨ। ਪ੍ਰਤੀਯੋਗਿਤਾ 'ਚ ਪਹਿਲੇ ਦਿਨ ਟਾਪ ਸੀਡ ਯੂਕ੍ਰੇਨ ਦੇ ਗ੍ਰੈਂਡ ਮਾਸਟਰ ਅੰਟੋਨ ਕੋਰੋਬੋਵ ਨੇ ਇਟਲੀ ਦੇ ਬਿਨ ਸਹਿਯਲ ਲੇਸਾ ਖਿਲਾਫ ਸਫੇਦ ਮੋਹਰਿਆਂ ਨਾਲ ਆਸਾਨ ਜਿੱਤ ਦੇ ਨਾਲ ਖੇਡ ਦੀ ਸ਼ੁਰੂਆਤ ਕੀਤੀ, ਜਦਕਿ ਦੂਜੇ ਸੀਡ ਗ੍ਰੈਂਡ ਮਾਸਟਰ ਇਵਾਨ ਚੇਪਾਈਰਨੋਵ ਨੇ ਮੇਜ਼ਬਾਨ ਸਪੇਨ ਦੇ ਅਸਪੇਟ ਟਾਡੇਵੋਸਯਨ ਨੂੰ ਹਰਾ ਕੇ ਪਹਿਲਾ ਅੰਕ ਬਣਾਇਆ।
ਇੰਟਰਨੈਸ਼ਨਲ ਮਾਸਟਰ ਲਿਯਾਨ ਮੇਨਦੋਂਸਾ ਅਤੇ ਸੌਹਰਦੋ ਬਾਸੇਕ ਇਸ ਪ੍ਰਤੀਯੋਗਿਤਾ 'ਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ। ਲਿਯਾਨ ਪਹਿਲਾਂ ਹੀ ਆਪਣੀ ਰੇਟਿੰਗ ਨਾਲ ਗ੍ਰੈਂਡ ਮਾਸਟਰ ਬਣਨ ਦੀ ਇਕ ਰਸਮ ਪੂਰੀ ਕਰ ਚੁਕਾ ਹੈ। ਉਸ ਨੇ ਸਿਰਫ ਆਪਣੇ ਤੀਜੇ ਅਤੇ ਆਖਰੀ ਗ੍ਰੈਂਡ ਮਾਸਟਰ ਨਾਰਮ ਨੂੰ ਹਾਸਲ ਕਰਨਾ ਹੈ, ਜੋ ਪੂਰਾ ਹੋ ਸਕਦਾ ਹੈ। ਪਹਿਲੇ ਰਾਊਂਡ 'ਚ 16ਵਾਂ ਦਰਜਾ ਪ੍ਰਾਪਤ ਲਿਯਾਨ ਨੇ ਸਲੋਵੇਨੀਆ ਦੀ ਮਹਿਲਾ ਗ੍ਰੈਂਡ ਮਾਸਟਰ ਉਨੁਕ ਲੌਰਾ ਨੂੰ ਹਰਾਇਆ ਜਦਕਿ ਸੌਹਰਦੋ ਨੇ ਸਪੇਨ ਦੇ ਅਬਦੀਆ ਪਾਸਕਲ ਨੂੰ ਹਰਾਇਆ।
ਨੋਟ- ਸਨਵੇ ਸਿੱਟਜ਼ ਸ਼ਤਰੰਜ 'ਚ ਟਾਪ ਸੀਡ ਕੋਰੋਬੋਵ ਦੀ ਜਿੱਤ ਨਾਲ ਸ਼ੁਰੂਆਤ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਦੱ. ਅਫਰੀਕਾ ਕ੍ਰਿਕਟ 'ਚ ਖਿਡਾਰੀ ਨੂੰ ਹੋਇਆ ਕੋਰੋਨਾ, ਰੋਕਣਾ ਪਿਆ ਮੈਚ
NEXT STORY