ਨਵੀਂ ਦਿੱਲੀ- ਟੋਕੀਓ ਓਲੰਪਿਕ 'ਚ ਸੋਨ ਤਮਗ਼ਾ ਜਿੱਤਣ ਵਾਲੇ ਭਾਰਤੀ ਜੈਵਲਿਨ ਥ੍ਰੋਅਰ ਸਟਾਰ ਨੀਰਜ ਚੋਪੜਾ ਨੂੰ ਵੱਕਾਰੀ ਲਾਰੇਸ ਵਿਸ਼ਵ ਖੇਡ ਪੁਰਸਕਾਰ 'ਚ 'ਬੈਕਥਰੂ ਪੁਰਸਕਾਰ' ਲਈ ਨਾਮਜ਼ਦ ਕੀਤਾ ਗਿਆ ਹੈ ਜਿਸ 'ਚ ਏਮਾ ਰਾਡੂਕਾਨੂ ਤੇ ਸਿਮੋਨ ਬਿਲੇਸ ਸਮੇਤ 6 ਖਿਡਾਰੀ ਦੌੜ 'ਚ ਹਨ। ਇਹ ਪੁਰਸਕਾਰ ਅਪ੍ਰੈਲ 'ਚ ਇਕ ਵਰਚੁਅਲ ਸਮਾਰੋਹ 'ਚ ਦਿੱਤੇ ਜਾਣਗੇ। ਇਸ ਸਾਲ ਪੁਰਸਕਾਰਾਂ ਦੇ 7 ਵਰਗਾਂ ਲਈ ਨਾਮਜ਼ਦ ਖਿਡਾਰੀ ਦੁਨੀਆ ਭਰ ਦੇ 1300 ਤੋਂ ਵੱਧ ਪ੍ਰਮੁੱਖ ਖੇਡ ਪੱਤਰਕਾਰਾਂ ਤੇ ਪ੍ਰਸਾਰਕਾਂ ਨੇ ਚੁਣੇ ਹਨ।
ਇਹ ਵੀ ਪੜ੍ਹੋ : ਆਈ. ਪੀ. ਐੱਲ. ਆਕਸ਼ਨ ਸ਼ਾਰਟਲਿਸਟ 'ਚ 'ਨੇਤਾ ਜੀ' ਦਾ ਵੀ ਨਾਂ, ਇਸ ਸੂਬੇ ਦੇ ਹਨ ਖੇਡ ਮੰਤਰੀ
ਜੇਤੂ ਦੀ ਚੋਣ ਲਰੇਸ ਵਿਸ਼ਵ ਖੇਡ ਅਕੈਡਮੀ ਵੋਟਿੰਗ ਰਾਹੀਂ ਕਰੇਗੀ ਜਿਸ 'ਚ 71 ਮਹਾਨ ਖਿਡਾਰੀ ਸ਼ਾਮਲ ਹਨ। ਓਲੰਪਿਕ ਦੇ ਨਿੱਜੀ ਮੁਕਾਬਲੇ ਦਾ ਸੋਨ ਤਮਗ਼ਾ ਜਿੱਤਣ ਵਾਲੇ ਚੋਪੜਾ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਦੇ ਬਾਅਦ ਦੂਜੇ ਭਾਰਤੀ ਹਨ। ਬਿੰਦਰਾ ਨੇ 2008 ਬੀਜਿੰਗ ਓਲੰਪਿਕ 'ਚ ਪੀਲਾ ਤਮਗ਼ਾ ਹਾਸਲ ਕੀਤਾ ਸੀ। ਟੋਕੀਓ 'ਚ ਓਲੰਪਿਕ ਖੇਡਾਂ 'ਚ ਡੈਬਿਊ ਕਰਨ ਵਾਲੇ 23 ਸਾਲਾ ਚੋਪੜਾ ਨੇ 87.58 ਮੀਟਰ ਥ੍ਰੋਅ ਦੇ ਨਾਲ ਪਹਿਲਾ ਸਥਾਨ ਹਾਸਲ ਕੀਤਾ। ਨੀਰਜ ਲਾਰੇਸ ਪੁਰਸਕਾਰ ਲਈ ਨਾਮਜ਼ਦਗੀ ਪ੍ਰਾਪਤ ਕਰਨ ਵਾਲੇ ਵਿਨੇਸ਼ ਫੋਗਾਟ (2019) ਤੇ ਸਚਿਨ ਤੇਂਦੁਲਕਰ (2000-2020 ਖੇਡ ਦਾ ਸਰਵਸ੍ਰੇਸ਼ਠ ਪਲ ਪੁਰਸਕਾਰ) ਦੇ ਬਾਅਦ ਤੀਜੇ ਭਾਰਤੀ ਹਨ।
ਤੇਂਦੁਲਕਰ ਨੂੰ 2011 ਵਿਸ਼ਵ ਕੱਪ ਜਿੱਤਣ ਦੇ ਬਾਅਦ ਭਾਰਤੀ ਖਿਡਾਰੀਆਂ ਵਲੋਂ ਮੋਢਿਆਂ 'ਤੇ ਬਿਠਾ ਕੇ ਮੈਦਾਨ ਦਾ ਚੱਕਰ ਲਾਏ ਜਾਣ ਦੇ ਲਈ ਇਹ ਪੁਰਸਕਾਰ ਮਿਲਿਆ ਸੀ। ਤੇਂਦੁਲਕਰ ਨੇ ਜਦੋਂ 2011 'ਚ ਇਹ ਪੁਰਸਕਾਰ ਜਿੱਤਿਆ ਸੀ ਉਦੋਂ ਚੋਪੜਾ ਨੇ ਪਰਿਵਾਰ ਦੇ ਦਬਾਅ 'ਚ ਫਿੱਟਨੈਸ ਬਿਹਤਰ ਕਰਨ ਲਈ ਜਿਮ ਜਾਣਾ ਸ਼ੁਰੂ ਹੀ ਕੀਤਾ ਸੀ। ਉੱਥੋਂ ਹੀ ਉਨ੍ਹਾਂ 'ਚ ਜੈਵਲਿਨ ਥ੍ਰੋਅ ਦੇ ਪ੍ਰਤੀ ਦਿਲਚਸਪੀ ਜਾਗੀ ਤੇ 2016 ਅੰਡਰ-20 ਵਿਸ਼ਵ ਚੈਂਪੀਅਨਸ਼ਿਪ 'ਚ ਸੋਨ ਤਮਗ਼ਾ ਜਿੱਤ ਕੇ ਉਨ੍ਹਾਂ ਆਪਣੇ ਕਰੀਅਰ ਦਾ ਆਗਾਜ਼ ਕੀਤਾ ਸੀ।
ਇਹ ਵੀ ਪੜ੍ਹੋ : ਵੈਸਟਇੰਡੀਜ਼ ਟੀਮ ਪਹੁੰਚੀ ਭਾਰਤ, 6 ਫਰਵਰੀ ਤੋਂ ਸ਼ੁਰੂ ਹੋਵੇਗੀ ਸੀਮਿਤ ਓਵਰਾਂ ਦੀ ਸੀਰੀਜ਼
ਚੋਪੜਾ ਨੇ ਕਿਹਾ ਕਿ ਉਹ ਇਸ ਪੁਰਸਕਾਰ ਲਈ ਨਾਮਜ਼ਦ ਹੋ ਕੇ ਬਹੁਤ ਖ਼ੁਸ਼ ਹਨ। ਇਹ ਮੇਰੇ ਲਈ ਬਹੁਤ ਹੀ ਸਨਮਾਨ ਦੀ ਗੱਲ ਹੈ ਕਿ ਟੋਕੀਓ 'ਚ ਮੇਰੇ ਤਮਗ਼ੇ ਨੂੰ ਦੁਨੀਆ ਦੀ ਪਛਾਣ ਮਿਲੀ। ਭਾਰਤ ਦੇ ਇਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਫਿੱਟਨੈਸ ਦੇ ਲਈ ਖੇਡਾਂ ਨਾਲ ਜੁੜਨ ਦੇ ਬਾਅਦ ਓਲੰਪਿਕ ਤਕ ਦਾ ਸਫਰ ਬਹੁਤ ਚੰਗਾ ਰਿਹਾ। ਆਪਣੇ ਦੇਸ਼ ਦੀ ਨੁਮਾਇੰਦਗੀ ਕਰਕੇ ਤੇ ਤਮਗ਼ਾ ਜਿੱਤ ਕੇ ਬਹੁਤ ਚੰਗਾ ਲਗ ਰਿਹਾ ਹੈ। ਇੰਨੇ ਸ਼ਾਨਦਾਰ ਖਿਡਾਰੀਆਂ ਦੇ ਨਾਲ ਲਾਰੇਸ ਪੁਰਸਕਾਰ ਲਈ ਮੈਨੂੰ ਨਾਮਜ਼ਦ ਕੀਤਾ ਜਾਣਾ ਬਹੁਤ ਮਾਣ ਦੀ ਗੱਲ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਡੇਵਿਸ ਕੱਪ 'ਚ ਡੈਨਮਾਰਕ ਖ਼ਿਲਾਫ਼ ਮੁਕਾਬਲੇ ਲਈ ਭਾਰਤੀ ਟੀਮ ਦਾ ਐਲਾਨ
NEXT STORY