ਅਹਿਮਦਾਬਾਦ- ਇੰਗਲੈਂਡ ਨੂੰ ਟੀ-20 ਮੈਚ 'ਚ ਹਰਾ ਕੇ ਆਤਮਵਿਸ਼ਵਾਸ਼ ਨਾਲ ਭਰੀ ਵੈਸਟਇੰਡੀਜ਼ ਕ੍ਰਿਕਟ ਟੀਮ ਭਾਰਤ ਦ ਖ਼ਿਲਾਫ਼ ਸੀਮਿਤ ਓਵਰਾਂ ਦੀ ਸਰੀਜ਼ ਲਈ ਇੱਥੇ ਪੁੱਜ ਗਈ ਹੈ। ਵੈਸਟਇੰਡੀਜ਼ ਟੀਮ ਨਰਿੰਦਰ ਮੋਦੀ ਸਟੇਡੀਅਮ 'ਤੇ ਤਿੰਨ ਵਨ-ਡੇ ਖੇਡੇਗੀ ਜੋ 6 ਫਰਵਰੀ ਤੋਂ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਕੋਲਕਾਤਾ ਦੇ ਈਡਨ ਗਾਰਡਨਸ 'ਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਖੇਡੀ ਜਾਵੇਗੀ।
ਵੈਸਟਇੰਡੀਜ਼ ਕ੍ਰਿਕਟ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਬੁੱਧਵਾਰ ਦੀ ਸਵੇਰੇ ਟਵੀਟ ਕੀਤਾ ਗਿਆ, 'ਬਾਰਬਾਡੋਸ ਤੋਂ ਦੋ ਦਿਨ ਦੀ ਯਾਤਰਾ ਦੇ ਬਾਅਦ ਵੈਸਟਇੰਡੀਜ਼ ਟੀਮ ਭਾਰਤ ਪੁੱਜੀ। ਇਕ ਹੋਰ ਟਵੀਟ 'ਚ ਲਿਖਿਆ ਸੀ, 'ਅਸੀਂ ਸੁਰੱਖਿਅਤ ਅਹਿਮਦਾਬਾਦ ਪਹੁੰਚ ਗਏ। ਇੱਥੇ ਵੈਸਟਇੰਡੀਜ਼ ਨੂੰ ਤਿੰਨ ਵਨ-ਡੇ ਖੇਡਣੇ ਹਨ ਜੋ 6 ਫਰਵਰੀ ਤੋਂ ਸ਼ੁਰੂ ਹੋਣਗੇ। ਵੈਸਟਇੰਡੀਜ਼ ਨੇ ਅਹਿਮਦਾਬਾਦ ਪੁੱਜਣ ਦੀ ਵੀਡੀਓ ਵੀ ਅਪਲੋਡ ਕੀਤੀ ਹੈ।
ਗੁਜਰਾਤ ਕ੍ਰਿਕਟ ਸੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਤਿੰਨ ਮੈਚ ਦਰਸ਼ਕਾਂ ਦੇ ਬਿਨਾ ਖੇਡੇ ਜਾਣਗੇ। ਜਦਕਿ ਪੱਛਮੀ ਬੰਗਾਲ ਸਰਕਾਰ ਨੇ 75 ਫ਼ੀਸਦੀ ਦਰਸ਼ਕਾਂ ਨੂੰ ਪ੍ਰਵੇਸ਼ ਦੀ ਇਜਾਜ਼ਤ ਦਿੱਤੀ ਹੈ। ਤਿੰਨ ਟੀ-20 ਕੋਲਕਾਤਾ 'ਚ 16, 18 ਤੇ 20 ਫਰਵਰੀ ਨੂੰ ਹੋਣਗੇ। ਜਦਕਿ ਅਹਿਮਦਾਬਾਦ 'ਚ ਤਿੰਨ ਵਨ-ਡੇ ਮੈਚ 6, 9 ਤੇ 11 ਫਰਵਰੀ ਨੂੰ ਖੇਡੇ ਜਾਣਗੇ।
BCCI ਨੇ ਕੀਤਾ ਐਲਾਨ, ਇਸ ਤਾਰੀਖ਼ ਤੋਂ ਸ਼ੁਰੂ ਹੋਵੇਗੀ ਰਣਜੀ ਟਰਾਫੀ
NEXT STORY