ਨਵੀਂ ਦਿੱਲੀ- ਭਾਰਤ ਨੇ ਚਾਰ ਤੇ ਪੰਜ ਮਾਰਚ ਨੂੰ ਡੈਨਮਾਰਕ ਦੇ ਖ਼ਿਲਾਫ਼ ਹੋਣ ਵਾਲੇ ਡੇਵਿਸ ਕੱਪ ਟੈਨਿਸ ਪ੍ਰਤੀਯੋਗਿਤਾ ਦੇ ਵਿਸ਼ਵ ਗਰੁੱਪ ਏ ਮੁਕਾਬਲੇ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਫਰਵਰੀ 2019 ਦੇ ਬਾਅਦ ਇਹ ਪਹਿਲੀ ਵਾਰ ਹੋਵੇਗਾ ਕਿ ਭਾਰਤ ਘਰੇਲੂ ਸਰਜ਼ਮੀਂ 'ਤੇ ਡੇਵਿਸ ਕੱਪ ਮੁਕਾਬਲਾ ਖੇਡੇਗਾ।
ਸਰਬ ਭਾਰਤੀ ਟੈਨਿਸ ਸੰਘ ਦੀ ਪ੍ਰੋਫੈਸ਼ਨਲ ਚੋਣ ਕਮੇਟੀ ਦੀ ਵਰਚੁਅਲ ਹੋਈ ਬੈਠਕ 'ਚ ਟੀਮ ਦੀ ਚੋਣ ਕੀਤੀ ਗਈ ਹੈ। ਬੈਠਕ ਦੀ ਪ੍ਰਧਾਨਗੀ ਨੰਦਨ ਬਲ ਨੇ ਕੀਤੀ। ਰੋਹਿਤ ਰਾਜਪਾਲ ਟੀਮ ਦੇ ਕਪਤਾਨ ਤੇ ਜੀਸ਼ਾਨ ਅਲੀ ਟੀਮ ਦੇ ਕੋਚ ਹਨ। ਟੀਮ 23 ਫਰਵਰੀ ਨੂੰ ਅਭਿਆਸ ਲਈ ਦਿੱਲੀ 'ਚ ਇੱਕਠੀ ਹੋਵੇਗੀ। ਖਿਡਾਰੀਆਂ ਦੀ ਉਪਲਬਧਤਾ ਤੇ ਪ੍ਰਦਰਸ਼ਨ ਦੇ ਆਧਾਰ 'ਤੇ ਟੀਮ ਦੀ ਚੋਣ ਕੀਤੀ ਗਈ ਹੈ।
ਟੀਮ 'ਚ ਸ਼ਾਮਲ ਖਿਡਾਰੀ
ਰਾਮਕੁਮਾਰ ਰਾਮਨਾਥਨ, ਪ੍ਰਜਨੇਸ਼ ਗੁਣੇਸ਼ਵਰਨ, ਯੁਕੀ ਭਾਂਬਰੀ, ਰੋਹਨ ਬੋਪੰਨਾ, ਦਿਵਿਜ ਸ਼ਰਨ, ਸਾਕੇਤ ਮਿਨੇਨੀ (ਰਿਜ਼ਰਵ), ਦਿਗਵਿਜੇ ਪ੍ਰਤਾਪ ਸਿੰਘ (ਰਿਜ਼ਰਵ)
ਕੇ. ਐੱਲ. ਰਾਹੁਲ ਨੇ ਟੀ-20 ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਕੀਤੀ ਹਾਸਲ, ਪਹੁੰਚੇ ਇਸ ਸਥਾਨ 'ਤੇ
NEXT STORY