ਗੁਰੂਗ੍ਰਾਮ- ਨੇਹਾ ਤ੍ਰਿਪਾਠੀ ਨੇ ਸ਼ੁੱਕਰਵਾਰ ਨੂੰ ਇੱਥੇ ਹੀਰੋ ਵੂਮੈਨਜ਼ ਪ੍ਰੋਫੈਸ਼ਨਲ ਗੋਲਫ ਟੂਰ (ਡਬਲਯੂਜੀਪੀਟੀ) ਦਾ 12ਵਾਂ ਐਡੀਸ਼ਨ ਜਿੱਤ ਕੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਨੇਹਾ ਨੇ ਸਾਢੇ ਚਾਰ ਸਾਲਾਂ ਤੋਂ ਵੱਧ ਸਮੇਂ ਤੋਂ ਕੋਈ ਖਿਤਾਬ ਨਹੀਂ ਜਿੱਤਿਆ ਸੀ ਪਰ ਹਾਲ ਹੀ 'ਚ ਫਾਰਮ 'ਚ ਵਾਪਸੀ ਕੀਤੀ ਅਤੇ ਪਿਛਲੇ ਤਿੰਨ ਡਬਲਯੂਜੀਪੀਟੀ ਮੁਕਾਬਲਿਆਂ 'ਚ ਆਪਣਾ ਦੂਜਾ ਖਿਤਾਬ ਜਿੱਤਿਆ।
ਇਹ ਵੀ ਪੜ੍ਹੋ- ਡਾਇਮੰਡ ਲੀਗ ਦੇ ਫਾਈਨਲ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰਨਗੇ ਨੀਰਜ ਚੋਪੜਾ
ਨੇਹਾ ਨੇ ਇਸ ਤੋਂ ਪਹਿਲਾਂ ਦਸਵੇਂ ਪੜਾਅ ਦਾ ਖਿਤਾਬ ਜਿੱਤਿਆ ਸੀ ਅਤੇ ਇੱਥੇ ਟਰਾਫੀ ਜਿੱਤਣ ਨਾਲ ਸੀਜ਼ਨ ਦੇ ਆਖ਼ਰੀ ਪੜਾਅ ਲਈ ਉਨ੍ਹਾਂ ਦਾ ਮਨੋਬਲ ਵਧਿਆ ਹੋਵੇਗਾ। ਨੇਹਾ ਇਸ ਸੀਜ਼ਨ 'ਚ ਦੋ ਖਿਤਾਬ ਜਿੱਤਣ ਵਾਲੀ ਤੀਜੀ ਖਿਡਾਰਨ ਬਣ ਗਈ ਹੈ। ਉਨ੍ਹਾਂ ਤੋਂ ਪਹਿਲਾਂ ਸਨੇਹਾ ਸਿੰਘ ਅਤੇ ਗੌਰਿਕਾ ਵਿਸ਼ਨੋਈ ਨੇ ਇਹ ਉਪਲਬਧੀ ਹਾਸਲ ਕੀਤੀ ਸੀ।
ਇਸ ਜਿੱਤ ਨਾਲ ਉਹ ਹੀਰੋ ਆਰਡਰ ਆਫ ਮੈਰਿਟ 'ਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ। ਇੱਥੇ ਸੰਯੁਕਤ 22ਵੇਂ ਸਥਾਨ 'ਤੇ ਹੋਣ ਦੇ ਬਾਵਜੂਦ ਸਨੇਹਾ ਮੈਰਿਟ ਦੇ ਕ੍ਰਮ 'ਚ ਸਿਖਰ 'ਤੇ ਬਰਕਰਾਰ ਹੈ ਜਦਕਿ ਸਹਿਰ ਅਟਵਾਲ ਤੀਜੇ ਸਥਾਨ 'ਤੇ ਹੈ।
ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਡਾਇਮੰਡ ਲੀਗ ਦੇ ਫਾਈਨਲ 'ਚ ਆਪਣੇ ਖਿਤਾਬ ਦਾ ਬਚਾਅ ਕਰਨ ਉਤਰਨਗੇ ਨੀਰਜ ਚੋਪੜਾ
NEXT STORY