ਸਪੋਰਟ ਡੈਸਕ— ਨੇਮਾਰ ਦੇ ਕੋਪਾ ਅਮਰੀਕਾ ਟੂਰਨਾਮੈਂਟ 'ਚ ਖੇਡਣ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਬ੍ਰਾਜ਼ੀਲ ਫੁੱਟਬਾਲ ਟੀਮ ਦੇ ਕੋਚ ਐਡਨਰ ਲਯੋਨਾਡਰ ਨੇ ਕਿਹਾ ਹੈ ਕਿ ਬ੍ਰਾਜ਼ੀਲ ਦੇ ਕਪਤਾਨ ਦੇ ਕੋਲ ਆਪਣੀ ਪੈਰ ਦੀ ਸੱਟ ਤੋਂ ਉੱਬਰਣ ਤੇ ਟੂਰਨਾਮੇਂਟ 'ਚ ਭਾਗ ਲੈਣ ਲਈ ਕਾਫ਼ੀ ਸਮੇਂ ਹੈ।
ਜਨਵਰੀ 'ਚ ਪੈਰ 'ਚ ਹੋਏ ਫ੍ਰੈਕਚਰ ਤੋਂ ਬਾਅਦ ਨੇਮਾਰ ਨੇ ਐਤਵਾਰ ਨੂੰ ਪੈਰੀਸ ਸੈਂਟ ਜਰਮਨ ਟੀਮ ਵਲੋਂ ਮੋਨਾਕੋ ਦੇ ਖਿਲਾਫ ਪਹਿਲੀ ਵਾਰ ਮੁਕਾਬਲਾ ਖੇਡਿਆ ਸੀ। ਬ੍ਰਾਜ਼ੀਲ ਦੇ ਕੋਚ ਨੇ ਉਨ੍ਹਾਂ ਦੀ ਸੱਟ ਦੇ ਵਿਸ਼ਾ 'ਚ ਕਿਹਾ, 'ਨੇਮਾਰ ਹੁਣ ਆਪਣੀ ਪੈਰ ਦੀ ਚੋਟ ਸੱਟ ਉਬਰ ਚੁੱਕੇ ਹਨ ਤੇ ਅਸੀਂ ਉਨ੍ਹਾਂ ਦੇ ਜਲਦ ਤੰਦੁਰੁਸਤ ਹੋਣ ਦੀ ਕਾਮਨਾ ਕਰਦੇ ਹਾਂ।
ਐਡੇਨਰ ਨੇ ਕਿਹਾ, 'ਨੇਮਾਰ ਨੂੰ ਪਿਛਲੇ ਸਾਲ ਵਿਸ਼ਵ ਕੱਪ ਦੇ ਦੌਰਾਨ ਵਰਗੀ ਸੱਟ ਲੱਗੀ ਹੈ ਪਰ ਹੁਣ ਦੀ ਹਾਲਾਤਾ 'ਚ ਫਰਕ ਹੈ ਕਿਉਂਕਿ ਕੋਪਾ ਅਮਰੀਕਾ ਦੇ ਸ਼ੁਰੂ ਹੋਣ 'ਚ ਅਜੇ ਸਮਾਂ ਹੈ। ਨੇਮਾਰ ਵਿਸ਼ਵ ਕੱਪ ਦੇ ਮੁਕਾਬਲੇ ਕੋਪਾ ਅਮਰੀਕਾ ਟੂਰਨਾਮੈਂਟ 'ਚ ਜ਼ਿਆਦਾ ਬਿਹਤਰ ਸਥਿਤੀ 'ਚ ਹੋਣਗੇ। ਧਿਆਨ ਯੋਗ ਹੈ ਕਿ ਕੋਪਾ ਅਮਰੀਕਾ ਟੂਰਨਾਮੈਂਟ 14 ਜੂਨ ਤੋਂ 7 ਜੁਲਾਈ ਤੱਕ ਚੱਲੇਗਾ। ਬ੍ਰਾਜ਼ੀਲ, ਬੋਲੀਵਿਆ ਪੇਰੂ ਤੇ ਵੇਨੇਜੁਏਲਾ ਦੀ ਟੀਮ ਦੇ ਨਾਲ ਗਰੁੱਪ ' 'ਚ ਸ਼ਾਮਲ ਹਨ।
ਭਾਰਤ ਦੀਆਂ 2 ਬੈਡਮਿੰਟਨ ਜੋੜੀਆਂ ਏਸ਼ੀਅਨ ਚੈਂਪੀਅਨਸ਼ਿਪ ਦੇ ਦੂਜੇ ਦੌਰ 'ਚ ਜਦਕਿ 2 ਬਾਹਰ
NEXT STORY