ਮੁੰਬਈ- ਟੀ-20 ਮੁੰਬਈ ਲੀਗ ਦਾ ਤੀਸਰਾ ਪੜਾਅ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਸਮਾਪਤੀ ਦੇ ਇਕ ਦਿਨ ਬਾਅਦ ਸ਼ੁਰੂ ਹੋਵੇਗਾ, ਜਿਸ ’ਚ ਭਾਰਤ ਦੇ ਟੈਸਟ ਅਤੇ ਵਨਡੇ ਕਪਤਾਨ ਰੋਹਿਤ ਸ਼ਰਮਾ ਨੂੰ ਸ਼ੁੱਕਰਵਾਰ ਅਧਿਕਾਰਕ ਤੌਰ ’ਤੇ ਟੂਰਨਾਮੈਂਟ ਦਾ ਚਿਹਰਾ ਐਲਾਨਿਆ ਗਿਆ।
ਕੋਵਿਡ-19 ਮਹਾਮਾਰੀ ਤੋਂ ਪਹਿਲਾਂ ਇਹ ਪ੍ਰਤੀਯੋਗਿਤਾ 2018 ਅਤੇ 2019 ’ਚ 2 ਸਾਲ ਲਈ ਆਯੋਜਿਤ ਕੀਤੀ ਗਈ ਸੀ। ਹੁਣ ਤੀਸਰੇ ਪੜਾਅ ਲਈ 8 ਟੀਮਾਂ ਦੇ ਨਾਲ ਆਈ. ਪੀ. ਐੱਲ. ਵਰਗੇ ਫਾਰਮੈੱਟ ’ਚ ਵਾਪਸੀ ਕਰ ਰਹੀ ਹੈ।
ਰੋਹਿਤ, ਮੁੰਬਈ ਕ੍ਰਿਕਟ ਸੰਘ (ਐੱਮ. ਸੀ. ਏ.) ਦੇ ਪ੍ਰਧਾਨ ਅਜਿੰਕਯਾ ਨਾਈਕ, ਚੋਟੀ ਦੀ ਪ੍ਰੀਸ਼ਦ ਅਤੇ ਲੀਗ ਸੰਚਾਲਨ ਪ੍ਰੀਸ਼ਦ ਦੇ ਮੈਂਬਰਾਂ ਅਤੇ ਟੀਮ ਆਪਰੇਟਰਾਂ ਦੀ ਮੌਜੂਦਗੀ ’ਚ ਇਹ ਐਲਾਨ ਕੀਤਾ ਗਿਆ।
ਰਾਜਸਥਾਨ ਦਾ ਸਾਹਮਣਾ ਅੱਜ ਲਖਨਊ ਨਾਲ, ਜਾਣੋ ਕਿਸ ਟੀਮ ਦਾ ਪਲੜਾ ਹੈ ਭਾਰੀ
NEXT STORY