ਸਪੋਰਟਸ ਡੈਸਕ- ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਨੀਲ ਵੈਗਨਰ ਨੇ ਕਿਹਾ ਹੈ ਕਿ ਵਿਸ਼ਵ ਟੈਸਟ ਚੈਪੀਅਨਸ਼ਿਪ (ਡਬਲਯੂ. ਟੀ. ਸੀ.) ਦਾ ਫਾਈਨਲ ਮੇਰੇ ਲਈ ਬਿਲਕੁੱਲ ਵਿਸ਼ਵ ਕੱਪ ਦਾ ਫਾਈਨਲ ਖੇਡਣ ਜਿਹਾ ਹੋਵੇਗਾ। 18 ਜੂਨ ਤੋਂ ਸਾਊਥੈਮਪਟਨ ’ਚ ਸ਼ੁਰੂ ਹੋਣ ਵਾਲੇ ਡਬਲਯੂ. ਟੀ. ਸੀ. ਦੇ ਫਾਈਨਲ ’ਚ ਨਿਊਜ਼ੀਲੈਂਡ ਤੇ ਭਾਰਤ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਨਿਊਜ਼ੀਲੈਂਡ 2 ਜੂਨ ਤੋਂ ਲਾਰਡਸ ’ਚ ਇੰਗਲੈਂਡ ਖ਼ਿਲਾਫ਼ ਦੋ ਮੈਚਾਂ ਦੀ ਟੈਸਟ ਸੀਰੀਜ਼ ਵੀ ਖੇਡੇਗਾ।
ਕ੍ਰਿਕਇੰਫੋ ਨੇ ਨੀਲ ਵੈਗਨਰ ਦੇ ਹਵਾਲੇ ਤੋਂ ਲਿਖਿਆ ਹੈ, ‘ਹਾਂ ਇਹ ਮੇਰੇ ਲਈ ਵਿਸ਼ਵ ਕੱਪ ਫਾਈਨਲ ਜਿਹਾ ਹੈ। ਮੈਨੂੰ ਲਗਦਾ ਹੈ ਕਿ ਮੇਰੇ ਕਰੀਅਰ ’ਚ ਸਭ ਤੋਂ ਵੱਡੀ ਨਿਰਾਸ਼ਾ ਇਹ ਹੈ ਕਿ ਮੈਂ ਨਿਊਜ਼ੀਲੈਂਡ ਲਈ ਕਦੇ ਵੀ ਸਫੇਦ ਗੇਂਦ ਦਾ ਮੈਚ ਨਹੀਂ ਖੇਡਿਆ ਹੈ ਜਾਂ ਕਦੇ ਵੀ ਟੀ20 ਜਾਂ ਇਕ ਦਿਨ ਦਾ ਮੈਚ ਨਹੀਂ ਖੇਡ ਸਕਿਆ। ਮੈਨੂੰ ਨਹੀਂ ਲਗਦਾ ਕਿ ਇਹ ਮੌਕਾ ਕਦੇ ਆਵੇਗਾ। ਮੇਰਾ ਹੁਣ ਸਾਰਾ ਧਿਆਨ ਤੇ ਊਰਜਾ ਟੈਸਟ ਕ੍ਰਿਕਟ ’ਚ ਲਗਾਉਣ ਵੱਲ ਹੈ ਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ’ਚ ਖੇਡਣ ’ਚ ਸਮਰੱਥ ਹੋਣਾ ਮੇਰੇ ਲਈ ਵਿਸ਼ਵ ਕੱਪ ਜਿਹਾ ਹੈ।’
ਰਵਿੰਦਰ ਜਡੇਜਾ ਨੇ ਮੁਸ਼ਕਲ ਦਿਨਾਂ ਨੂੰ ਕੀਤਾ ਯਾਦ, ਕਿਹਾ-18 ਮਹੀਨੇ ਰਾਤਾਂ ਨੂੰ ਸੌਂ ਨਹੀਂ ਸਕਿਆ ਸੀ
NEXT STORY