ਨਵੀਂ ਦਿੱਲੀ — ਵਨ ਡੇ ਕੌਮਾਂਤਰੀ ਦਾ ਦਰਜਾ ਹਾਸਲ ਕਰਨ ਵਾਲੀ ਸਭ ਤੋਂ ਨਵੀਂ ਟੀਮ ਨੇਪਾਲ ਆਪਣਾ ਪਹਿਲਾ ਮੈਚ ਕੱਲ ਐਮਸਟੇਲਵੀਨ ਵਿਚ ਨੀਦਰਲੈਂਡ ਵਿਰੁੱਧ ਖੇਡੇਗੀ। ਇਸ ਦੇ ਨਾਲ ਹੀ ਨੇਪਾਲ ਵਨ ਡੇ ਵਿਚ ਡੈਬਿਊ ਕਰਨ ਵਾਲੀ ਦੁਨੀਆ ਦੀ 27ਵੀਂ ਟੀਮ ਬਣ ਜਾਵੇਗੀ। ਇਸ ਸਾਲ ਆਇਰਲੈਂਡ ਤੇ ਅਫਗਾਨਿਸਤਾਨ ਨੇ ਆਫਣਾ ਪਹਿਲਾ ਟੈਸਟ ਮੈਚ ਖੇਡਿਆ ਸੀ ਜਦਕਿ ਉਪ ਮਹਾਦੀਪ ਦੀ ਟੀਮ ਨੇਪਾਲ ਨੂੰ ਹਾਲ ਹੀ ਵਿਚ ਆਈ. ਸੀ. ਸੀ. ਨੇ ਵਨ ਡੇ ਦਰਜਾ ਦਿੱਤਾ ਸੀ।
ਨੇਪਾਲ ਦਾ ਪਹਿਲਾ ਮੈਚ ਉਸ ਨੀਦਰਲੈਂਡ ਵਿਰੁੱਧ ਹੈ, ਜਿਸ ਨੇ 1996 ਵਿਸ਼ਵ ਕੱਪ ਵਿਚ ਆਪਣਾ ਪਹਿਲਾ ਵਨ ਡੇ ਖੇਡਿਆ ਸੀ। ਨੇਪਾਲ ਦੀ ਟੀਮ ਵਿਚ ਪਾਸ ਖੜਕਾ ਦੇ ਰੂਪ ਖੜਕਾ ਦੇ ਰੂਪ ਵਿਚ ਚੰਗੇ ਬੱਲੇਬਾਜ਼ ਹਨ। ਉਹ ਟੀਮ ਦਾ ਕਪਤਾਨ ਵੀ ਹੈ। ਲੈੱਗ ਸਪਿਨਰ ਸੰਦੀਪ ਲੈਮੀਚਾਨੇ ਇਸ ਸਾਲ ਆਈ. ਪੀ. ਐੱਲ. ਵਿਚ ਖੇਡਣ ਵਾਲਾ ਪਹਿਲਾ ਨੇਪਾਲੀ ਖਿਡਾਰੀ ਬਣਿਆ ਸੀ।
ਜਨਵਰੀ ਅਤੇ ਫਰਵਰੀ 'ਚ ਨਿਊਜ਼ੀਲੈਂਡ ਕਰੇਗਾ ਭਾਰਤੀ ਟੀਮ ਦੀ ਮੇਜ਼ਬਾਨੀ
NEXT STORY